ਪੰਜਾਬ ''ਚ ਬਦਲਿਆ ਮੌਸਮ ਦਾ ਮਿਜਾਜ਼, ਕਾਲੀਆਂ ਘਟਾਵਾਂ ਦੇ ਨਾਲ ਪਿਆ ਮੀਂਹ, ਹੋਈ ਗੜ੍ਹੇਮਾਰੀ

Friday, Apr 19, 2024 - 06:34 PM (IST)

ਪੰਜਾਬ ''ਚ ਬਦਲਿਆ ਮੌਸਮ ਦਾ ਮਿਜਾਜ਼, ਕਾਲੀਆਂ ਘਟਾਵਾਂ ਦੇ ਨਾਲ ਪਿਆ ਮੀਂਹ, ਹੋਈ ਗੜ੍ਹੇਮਾਰੀ

ਜਲੰਧਰ (ਵੈੱਬ ਡੈਸਕ, ਨਿੱਝਰ)-ਪੰਜਾਬ ਵਿਚ ਲਗਾਤਾਰ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਇਸ ਦੌਰਾਨ ਅੱਜ ਦੁਪਹਿਰ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿਚ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਕਈ ਥਾਵਾਂ 'ਤੇ ਤੇਜ਼ ਬਾਰਿਸ਼ ਵੀ ਹੋਈ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਦੇ ਕਈ ਇਲਾਕਿਆਂ ਵਿਚ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ ਹੈ। ਪੰਜਾਬ ਵਿਚ ਮੌਸਮ ਬਦਲਣ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। 

PunjabKesari

ਦੱਸਣਯੋਗ ਹੈ ਕਿ ਵਿਸਾਖੀ ਦੇ ਤਿਉਹਾਰ ਉਪਰੰਤ ਗਰਮੀ ਦਾ ਮੌਸਮ ਜ਼ੋਰ ਫੜ ਰਿਹਾ ਸੀ ਅਤੇ ਦਿਨ-ਬ-ਦਿਨ ਤਾਪਮਾਨ ਵਧ ਰਿਹਾ ਸੀ, ਜਿਸ ਕਾਰਨ ਆਮ ਲੋਕ ਗਰਮੀ ਤੋਂ ਤੋਬਾ ਕਰਨ ਲੱਗ ਪਏ ਸਨ ਪਰ ਅੱਜ ਦੁਪਹਿਰ ਜਲੰਧਰ ਵਿਖੇ ਇਕ ਦਮ ਮੱਠੀ-ਮੱਠੀ ਬਾਰਿਸ਼ ਹੋਈ ਅਤੇ ਨਾਲ ਹੀ ਭਾਰੀ ਗੜ੍ਹੇਮਾਰੀ ਵੀ ਹੋਈ, ਜਿਸ ਕਾਰਨ ਧਰਤੀ ਚਿੱਟੀ ਵਿਖਾਈ ਦੇਣ ਲੱਗ ਪਈ, ਜਿਸ ਕਾਰਨ ਮੌਸਮ ਖ਼ੁਸ਼ਗਵਾਰ ਹੋ ਗਿਆ ਹੈ ਅਤੇ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਬੇਸ਼ੱਕ ਬਾਰਿਸ਼ ਰੁਕ ਗਈ ਹੈ ਪਰ ਕਣਕ ਦੀ ਵਾਢੀ ਦੇ ਚੱਲਦਿਆਂ ਕਿਸਾਨਾਂ ਵਿਚ ਅਚਨਚੇਤ ਖ਼ਰਾਬ ਹੋਏ ਮੌਸਮ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ, ਕਿਉਂਕਿ ਕਣਕ ਦੀ ਕਟਾਈ ਦਾ ਕੰਮ ਅਜੇ ਰਫ਼ਤਾਰ ਫੜ੍ਹਨ ਹੀ ਲੱਗਿਆ ਸੀ ਕਿ ਇੰਦਰ ਦੇਵਤਾ ਦੀ "ਕਰੋਪੀ" ਸ਼ੁਰੂ ਹੋ ਜਾਣ ਕਾਰਨ ਫ਼ਸਲ ਦੀ ਕਟਾਈ ਦਾ ਕੰਮ ਰੁਕਦਾ ਵਿਖਾਈ ਦੇ ਰਿਹਾ ਹੈ ਅਤੇ ਮੌਸਮ ਅਜੇ ਵੀ ਬੱਦਲਵਾਈ ਵਾਲਾ ਬਣਿਆ ਹੋਇਆ ਹੈ।

PunjabKesari

ਇਹ ਵੀ ਪੜ੍ਹੋ- ਚੋਣ ਜ਼ਾਬਤੇ ਦੌਰਾਨ GST ਮੋਬਾਇਲ ਵਿੰਗ ਦੀ ਵੱਡੀ ਕਾਰਵਾਈ, ਮਾਰੂਤੀ ਵੈਗਨਾਰ ਕਾਰ 'ਚੋਂ 5.5 ਕਿਲੋ ਸੋਨਾ ਕੀਤਾ ਜ਼ਬਤ

ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ 'ਚ ਆਉਣ ਵਾਲੇ 2 ਦਿਨਾਂ ਲਈ ਤੂਫ਼ਾਨ ਦੇ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਦੇ ਮੁਤਾਬਕ 18 ਤੋਂ 21 ਅਪ੍ਰੈਲ ਦੌਰਾਨ ਤੇਜ਼ ਤੂਫ਼ਾਨ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ ਅਤੇ ਕਈ ਥਾਵਾਂ 'ਤੇ ਬੂੰਦਾਬਾਂਦੀ ਹੋ ਰਹੀ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਅਗਲੇ 2 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਤੂਫ਼ਾਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਸੂਬੇ 'ਚ ਤਾਪਮਾਨ 23 ਤੋਂ 33 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਰਸ ਲੁਟਦਿਆਂ ਬਜ਼ੁਰਗ ਔਰਤ ਨੂੰ ਦੂਰ ਤੱਕ ਘੜੀਸਦੇ ਲੈ ਗਏ ਲੁਟੇਰੇ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

shivani attri

Content Editor

Related News