ਕੇਂਦਰ ਸਰਕਾਰ ਬਦਰੰਗ ਅਤੇ ਮਾਜੂ ਕਣਕ ਦੀ ਖਰੀਦ ਲਈ ਛੋਟਾਂ ਦੇਵੇ : ਚੰਦੂਮਾਜਰਾ
Friday, Apr 24, 2020 - 01:45 PM (IST)
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰੀ ਖਾਦ ਅਤੇ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਪੱਤਰ ਲਿਖ ਕੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ । ਇਸ ਦੌਰਾਨ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵਲੋਂ ਹਾੜ੍ਹੀ ਦੀ ਫ਼ਸਲ ਦੌਰਾਨ ਹੋਈ ਬੇਮੌਸਮੀ ਬਾਰਿਸ਼ ਕਰਕੇ ਕਣਕ ਦੇ ਹੋਏ ਬਦਰੰਗ ਅਤੇ ਮਾਜੂ ਦਾਣਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਰਨ ਲਈ ਪੱਤਰ ਲਿਖ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਵਲੋਂ ਲਾਕਡਾਊਨ ਦੌਰਾਨ ਵਰਕਰਾਂ ਨੂੰ ਵੇਤਨ ਦੇਣ ਦੇ ਆਦੇਸ਼ਾਂ ਨੂੰ ਸੁਪਰੀਮ ਕੋਰਟ ''ਚ ਚੁਣੌਤੀ
ਚੰਦੂਮਾਜਰਾ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਖਰੀਦ ਏਜੰਸੀਆਂ ਦੇ ਨਿਯਮ ਅਧੀਨ ਪਹਿਲਾਂ ਹੀ ਕਣਕ ਦੇ ਛੇ ਫੀਸਦੀ ਤੱਕ ਮਾਜੂ ਦਾਣੇ ਦੀ ਖਰੀਦ ਕੀਤੀ ਜਾ ਸਕਦੀ ਹੈ ਪਰ ਮੌਸਮ ਦੀ ਖਰਾਬੀ ਕਰਕੇ ਇਸ ਸਾਲ ਦਾਣੇ ਦੇ ਮਾਜੂ ਰਹਿਣ ਦੀ ਸਮਰੱਥਾ 15 ਤੋਂ 20 ਫੀਸਦੀ ਹੈ। ਜਿਸ ਕਰਕੇ ਕਿਸਾਨਾਂ ਨੂੰ ਫ਼ਸਲ ਵੇਚਣ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਲਿਖੇ ਪੱਤਰ 'ਚ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ ਬੇਸ਼ੱਕ ਦਾਣੇ ਦੇ ਪਿਚਕਣ ਦੀ ਸਮਰੱਥਾ ਇਸ ਸਾਲ ਪਹਿਲਾਂ ਨਾਲੋਂ ਜਿਆਦਾ ਹੈ ਪਰ ਉਸ ਵਿਚੋਂ ਬਣਨ ਵਾਲਾ ਆਟਾ ਅਤੇ ਮੈਦਾ ਦੀ ਮਾਤਰਾ ਪਹਿਲਾਂ ਜਿੰਨੀ ਹੀ ਰਹਿਣ ਦੀ ਸੰਭਾਵਨਾ ਹੈ। ਜਿਸ ਕਰਕੇ ਸਰਕਾਰ ਖਰੀਦ ਏਜੰਸੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਮਾਜੂ ਦਾਣੇ ਕਾਰਨ ਕਣਕ ਵੇਚਣ 'ਚ ਆ ਰਹੀ ਸਮੱਸਿਆ ਨੂੰ ਹੱਲ ਕਰੇ ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਵਿਅਕਤੀ ਦੀ ਪੈਰਿਸ ''ਚ ''ਕੋਰੋਨਾ'' ਕਾਰਨ ਹੋਈ ਮੌਤ
ਕਣਕ ਦਾ ਬਦਰੰਗ ਹੋਣ ਪਿੱਛੇ ਮੀਂਹਾਂ ਦਾ ਨਤੀਜਾ
ਉਨ੍ਹਾਂ ਕਿਹਾ ਕਿ ਦਾਣਿਆਂ ਦੇ ਮਾਜੂ ਰਹਿਣ ਦੇ ਨਾਲ-ਨਾਲ ਕਣਕ ਦਾ ਬਦਰੰਗ ਹੋਣ ਪਿੱਛੇ ਵੀ ਲਗਾਤਾਰ ਹੋਣ ਵਾਲੇ ਮੀਂਹਾਂ ਦਾ ਨਤੀਜਾ ਹੈ, ਉਨ੍ਹਾਂ ਕਿਹਾ ਕਿ ਭਾਂਵੇ ਦਾਣੇ ਹਲਕੇ ਬਦਰੰਗ ਜ਼ਰੂਰ ਹਨ ਪਰ ਕਣਕ ਦੀ ਗੁਣਵੱਤਾ 'ਚ ਕੋਈ ਜ਼ਿਆਦਾ ਅੰਤਰ ਨਹੀਂ ਹੈ। ਇਸ ਸਮੇਂ ਉਨ੍ਹਾਂ ਕੇਂਦਰੀ ਮੰਤਰੀ ਨੂੰ ਬੇਨਤੀ ਕੀਤੀ ਕਿ ਕੋਰੋਨਾ ਜਿਹੀ ਮਹਾਮਾਰੀ ਦੇ ਚੱਲਦੇ ਪੂਰੇ ਦੇਸ਼ ਅੰਦਰ ਲਾਕਡਾਊਨ ਨੂੰ ਦੇਖਦਿਆਂ ਖਰੀਦ ਏਜੰਸੀ ਨੂੰ ਛੋਟਾਂ ਦੇ ਕੇ ਜਲਦ ਤੋਂ ਜਲਦ ਕਣਕ ਦੀ ਖਰੀਦ ਕਰਕੇ ਕਿਸਾਨਾਂ ਨੂੰ ਮੰਡੀਆਂ ਤੋਂ ਵਿਹਲੇ ਕਰਨ ਦੀ ਲੋੜ ਹੈ, ਜਿਸ ਨਾਲ ਸਮੁੱਚੇ ਕਿਸਾਨ ਭਾਈਚਾਰੇ ਅਤੇ ਦੇਸ਼ ਦੀ ਭਲਾਈ ਹੈ।