ਸੁਖਬੀਰ ਬਾਦਲ ''ਤੇ ਦਰਜ ਮਾਮਲੇ ''ਤੇ ਦਲਜੀਤ ਚੀਮਾ ਨੇ ਦਿੱਤੀ ਸਫਾਈ (ਵੀਡੀਓ)
Thursday, Sep 20, 2018 - 06:36 PM (IST)
ਚੰਡੀਗੜ੍ਹ : ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਦਰਜ ਹੋਏ ਕੇਸ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਹਾਅ ਦੇ ਨਾਅਰਾ ਮਾਰਨ 'ਤੇ ਸੁਖਬੀਰ ਬਾਦਲ ਮੁਕਤਸਰ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਕੇਸਾਂ ਤੋਂ ਡਰਦੇ ਨਹੀਂ, ਸ਼ਾਂਤਮਈ ਤਰੀਕੇ ਨਾਲ ਡਿਊਟੀ ਨਿਭਾਅ ਰਹੇ ਹਾਂ ਤੇ ਨਿਭਾਉਂਦੇ ਰਹਾਂਗੇ।
ਚੀਮਾ ਨੇ ਕਿਹਾ ਕਿ ਮੁਕਤਸਰ ਵਿਖੇ ਹੋਈ ਬੂਥ ਕੈਪਚਰਿੰਗ ਯੋਜਨਾਬੱਧ ਤਰੀਕੇ ਨਾਲ ਕਰਵਾਈ ਗਈ ਹੈ। ਇਹ ਕੈਪਚਰਿੰਗ ਖੁਦ ਐੱਸ.ਐੱਸ.ਪੀ. ਨੇ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਜੇਕਰ ਚੋਣ ਕਮਿਸ਼ਨਰ ਸੁਚੇਤ ਰਹਿੰਦਾ ਤਾਂ ਕੋਈ ਘਟਨਾ ਨਹੀਂ ਸੀ ਵਾਪਰ ਸਕਦੀ।