ਹੁਣ ਐੱਨ. ਓ. ਸੀ. ਲਈ ਨਹੀਂ ਕਰਨੀ ਪਵੇਗੀ ਉਡੀਕ

Saturday, Jan 29, 2022 - 10:42 AM (IST)

ਹੁਣ ਐੱਨ. ਓ. ਸੀ. ਲਈ ਨਹੀਂ ਕਰਨੀ ਪਵੇਗੀ ਉਡੀਕ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵਿਭਾਗ ਆਪਣੀਆਂ ਸੇਵਾਵਾਂ ਆਸਾਨ ਬਣਾਉਣ ’ਚ ਲੱਗਾ ਹੋਇਆ ਹੈ। ਹੁਣ ਪ੍ਰਦੂਸ਼ਣ ਜਾਂ ਹੋਰ ਐੱਨ. ਓ. ਸੀ. ਲਈ ਅਪਲਾਈ ਕਰਨ ਦੇ ਨਾਲ ਹੀ ਐੱਨ. ਓ. ਸੀ. ਪ੍ਰਾਪਤ ਕੀਤੀ ਜਾ ਸਕੇਗੀ। ਪਹਿਲਾਂ ਘੱਟੋ-ਘੱਟ 45 ਦਿਨ ਲੱਗਦੇ ਸਨ। ਸ਼ਹਿਰ ’ਚ ਉਦਯੋਗਪਤੀਆਂ ਦੇ ਨਾਲ ਹੀ ਹਸਪਤਾਲ, ਹੋਟਲ ਅਤੇ ਰੈਸਟੋਰੈਂਟ ਮਾਲਕਾਂ ਲਈ ਵੀ ਇਹ ਪ੍ਰਕਿਰਿਆ ਆਸਾਨ ਬਣਾ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ 2015 ਤੋਂ ਆਨਲਾਈਨ ਸਿਸਟਮ ਸ਼ੁਰੂ ਕੀਤਾ ਹੋਇਆ ਹੈ ਪਰ ਪਹਿਲਾਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਂਦੀ ਸੀ। ਹੁਣ ਸ਼ਰਤ ਨੂੰ ਹਟਾ ਦਿੱਤਾ ਹੈ। ਨਾਲ ਹੀ ਹੁਣ ਵੱਖ-ਵੱਖ ਕੰਮਾਂ ਲਈ ਲਈ ਜਾਣੀ ਵਾਲੀ ਪ੍ਰਮਿਸ਼ਨ ਵੀ ਆਪਣੇ-ਆਪ ਹੀ ਰੀਨਿਊ ਹੋ ਰਹੀ ਹੈ।
 


author

Babita

Content Editor

Related News