ਮੌਸਮ ਨੇ ਲਈ ਕਰਵਟ, ਰਾਤਾਂ ਹੋਈਆਂ ਠੰਡੀਆਂ
Saturday, Oct 12, 2019 - 09:33 AM (IST)

ਚੰਡੀਗੜ੍ਹ(ਯੂ.ਐੱਨ. ਆਈ.) : ਪੱਛਮ ਉੱਤਰੀ ਇਲਾਕੇ ਵਿਚ ਮੌਸਮ ਸੁਹਾਵਣਾ ਹੋਣ ਦੇ ਨਾਲ ਰਾਤਾਂ ਠੰਡੀਆਂ ਹੋਣ ਲੱਗੀਆਂ ਹਨ। ਆਉਂਦੇ ਕੁਝ ਦਿਨਾਂ ਤੱਕ ਮੌਸਮ ਸਾਫ ਬਣਿਆ ਰਹੇਗਾ।
ਮੌਸਮ ਕੇਂਦਰ ਅਨੁਸਾਰ ਘੱਟੋ-ਘੱਟ ਪਾਰੇ ਵਿਚ ਗਿਰਾਵਟ ਆਉਣ ਨਾਲ ਚੰਡੀਗੜ੍ਹ, ਪਠਾਨਕੋਟ, ਆਦਮਪੁਰ, ਹਲਵਾਰਾ, ਹਿਸਾਰ, ਬਠਿੰਡਾ ਤੇ ਜੰਮੂ ਦਾ ਪਾਰਾ 18 ਡਿਗਰੀ, ਗੁਰਦਾਸਪੁਰ, ਅੰਮ੍ਰਿਤਸਰ, ਸਿਰਸਾ ਅਤੇ ਅੰਬਾਲਾ 19 ਡਿਗਰੀ, ਕਰਨਾਲ, ਨਾਰਨੌਲ, ਰੋਹਤਕ ਦਾ ਪਾਰਾ 17 ਡਿਗਰੀ, ਭਿਵਾਨੀ ਤੇ ਦਿੱਲੀ 20 ਡਿਗਰੀ ਅਤੇ ਸ਼੍ਰੀਨਗਰ ਦਾ ਪਾਰਾ 6 ਡਿਗਰੀ ਸੈਲਸੀਅਸ ਰਿਹਾ। ਹਿਮਾਚਲ ਪ੍ਰਦੇਸ਼ ਵਿਚ ਕਿਤੇ ਵੀ ਬਾਰਿਸ਼ ਨਹੀਂ ਹੋਈ ਪਰ ਠੰਡ ਨੇ ਦਸਤਕ ਦੇ ਦਿੱਤੀ ਹੈ, ਜਿਸ ਨਾਲ ਸ਼ਿਮਲੇ ਦਾ ਪਾਰਾ 11 ਡਿਗਰੀ, ਮਨਾਲੀ ਅਤੇ ਕਲਪਾ 5 ਡਿਗਰੀ , ਸੋਲਨ 11 ਡਿਗਰੀ, ਊਨਾ ਤੇ ਨਾਹਨ 18 ਡਿਗਰੀ, ਭੁੰਤਰ 10, ਧਰਮਸ਼ਾਲਾ 15, ਸੁੰਦਰਨਗਰ 12 ਅਤੇ ਕਾਂਗੜਾ ਵਿਚ 14 ਡਿਗਰੀ ਸੈਲਸੀਅਸ ਰਿਹਾ।