ਖਹਿਰਾ ਨੇ ਨਿਯੁਕਤ ਕੀਤੇ ''ਪੰਜਾਬੀ ਏਕਤਾ ਪਾਰਟੀ'' ਦੇ ਜ਼ਿਲਾ ਪ੍ਰਧਾਨ

Friday, Jan 11, 2019 - 09:29 AM (IST)

ਖਹਿਰਾ ਨੇ ਨਿਯੁਕਤ ਕੀਤੇ ''ਪੰਜਾਬੀ ਏਕਤਾ ਪਾਰਟੀ'' ਦੇ ਜ਼ਿਲਾ ਪ੍ਰਧਾਨ

ਚੰਡੀਗੜ੍ਹ(ਰਮਨਜੀਤ)— 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸੂਬੇ ਭਰ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਮੱਦੇਨਜਰ ਵੀਰਵਾਰ ਨੂੰ 31 ਜ਼ਿਲਾ (ਦਿਹਾਤੀ ਅਤੇ ਸ਼ਹਿਰੀ) ਦੇ ਐਡਹਾਕ ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ। ਜ਼ਿਲਾ ਪ੍ਰਧਾਨਾਂ ਦੀ ਲਿਸਟ ਜਾਰੀ ਕਰਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਬਹੁਤ ਜਲਦ ਜ਼ਮੀਨੀ ਪੱਧਰ 'ਤੇ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ। ਨਵ-ਨਿਯੁਕਤ ਜ਼ਿਲਾ ਪ੍ਰਧਾਨਾਂ ਦੀ ਪਹਿਲੀ ਮੀਟਿੰਗ 15 ਜਨਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗੀ।


author

cherry

Content Editor

Related News