ਡਾ. ਐੱਸ. ਕਰੁਣਾ ਰਾਜੂ ਨੂੰ ਮਿਲਿਆ ਦੇਸ਼ ਦੇ ਵਧੀਆ ਚੋਣ ਅਧਿਕਾਰੀ ਦਾ ਖਿਤਾਬ

01/26/2020 8:34:48 AM

ਚੰਡੀਗੜ੍ਹ (ਭੁੱਲਰ) : ਆਮ ਚੋਣਾਂ 2019 ਦੌਰਾਨ ਦਿਵਿਆਂਗ ਵੋਟਰਾਂ, ਬਿਰਧਾਂ, ਬੀਮਾਰਾਂ, ਗਰਭਵਤੀ ਔਰਤਾਂ ਆਦਿ ਲਈ ਕੀਤੇ ਗਏ ਮਿਸਾਲੀ ਪ੍ਰਬੰਧਾਂ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਦਫ਼ਤਰ ਮੁੱਖ ਚੋਣ ਅਫਸਰ ਪੰਜਾਬ ਨੂੰ ਅਕਸੈਸੀਬਲ ਇਲੈਕਸ਼ਨ ਲਈ ਦੇਸ਼ ਭਰ 'ਚੋਂ ਵਧੀਆ ਚੋਣ ਅਧਿਕਾਰੀ ਦਾ ਕੌਮੀ ਖ਼ਿਤਾਬ ਦਿੱਤਾ ਗਿਆ। ਇਹ ਐਵਾਰਡ ਸ਼ਨੀਵਾਰ ਨੂੰ ਇਥੇ ਕੌਮੀ ਵੋਟਰ ਦਿਵਸ ਮੌਕੇ ਮਾਨਕ ਸ਼ਾਅ ਸੈਂਟਰ ਦੇ ਜ਼ੋਰਾਵਰ ਆਡੀਟੋਰੀਅਮ ਵਿਖੇ ਡਾ. ਐੱਸ. ਕਰੁਣਾ ਰਾਜੂ ਮੁੱਖ ਚੋਣ ਅਫਸਰ ਪੰਜਾਬ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਹਾਸਲ ਕੀਤਾ।

ਐਵਾਰਡ ਹਾਸਲ ਕਰਨ ਤੋਂ ਬਾਅਦ ਡਾ. ਰਾਜੂ ਨੇ ਇਸ ਪ੍ਰਾਪਤੀ ਦਾ ਸਿਹਰਾ ਪੰਜਾਬ ਦੇ ਵੋਟਰਾਂ ਅਤੇ ਸਬੰਧਤ ਭਾਈਵਾਲਾਂ ਸਿਰ ਬੰਨ੍ਹਦਿਆਂ ਮੁੱਖ ਸਕੱਤਰ ਪੰਜਾਬ ਅਤੇ ਪ੍ਰਮੁੱਖ ਸਕੱਤਰ ਵਿੱਤ ਵੱਲੋਂ ਚੋਣਾਂ ਦੌਰਾਨ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਇਸ ਪ੍ਰਾਪਤੀ ਲਈ ਐਡੀਸ਼ਨਲ ਮੁੱਖ ਚੋਣ ਅਫਸਰ ਪੰਜਾਬ ਕਵਿਤਾ ਸਿੰਘ, ਐਡੀਸ਼ਨਲ ਮੁੱਖ ਚੋਣ ਅਫਸਰ ਸਿਬਨ ਸੀ., ਐਡੀਸ਼ਨਲ ਮੁੱਖ ਚੋਣ ਅਫਸਰ ਗੁਰਪਾਲ ਸਿੰਘ ਚਾਹਲ ਤੇ ਐਡੀਸ਼ਨਲ ਮੁੱਖ ਚੋਣ ਅਫਸਰ ਭੁਪਿੰਦਰ ਸਿੰਘ ਤੋਂ ਇਲਾਵਾ ਜ਼ਿਲਿਆਂ 'ਚ ਤਾਇਨਾਤ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀਜ਼ ਦੀ ਭੂਮਿਕਾ ਨੂੰ ਵੀ ਅਹਿਮ ਦੱਸਿਆ।


cherry

Content Editor

Related News