ਕੇਂਦਰੀ ਜੇਲ ਕਪੂਰਥਲਾ ’ਚ ਤਾਇਨਾਤ ਕਾਂਸਟੇਬਲ ਤੋਂ ਨਸ਼ੀਲਾ ਪਦਾਰਥ ਬਰਾਮਦ

Monday, Sep 21, 2020 - 12:44 PM (IST)

ਕਪੂਰਥਲਾ (ਭੂਸ਼ਣ)— ਕੇਂਦਰੀ ਜੇਲ ’ਚ ਤਾਇਨਾਤ ਇਕ ਜੇਲ ਕਾਂਸਟੇਬਲ ਤੋਂ ਸੀ. ਆਰ. ਪੀ. ਐੱਫ. ਦੀ ਟੀਮ ਨੇ 12 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਥਾਣਾ ਕੋਤਵਾਲੀ ਦੀ ਪੁਲਸ ਨੇ ਮੁਲਜ਼ਮ ਕਾਂਸਟੇਬਲ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਗਿ੍ਰਫ਼ਤਾਰ ਮੁਲਜ਼ਮ ਨੂੰ ਅਦਾਲਤ ’ਚ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ

ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ . ਜੇਲ ਪ੍ਰਵੀਨ ਸਿਨਹਾ ਦੇ ਹੁਕਮਾਂ ’ਤੇ ਸੂਬੇ ਭਰ ਦੀਆਂ ਜੇਲਾਂ ’ਚ ਚਲਾਈ ਜਾ ਰਹੀ ਡਰੱਗ ਵਿਰੋਧੀ ਮੁਹਿੰਮ ਤਹਿਤ ਸੁਪਰਡੈਂਟ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਬਲਜੀਤ ਸਿੰਘ ਘੁੰਮਣ ਦੀ ਨਿਗਰਾਨੀ ’ਚ ਸੀ. ਆਰ. ਪੀ. ਐੱਫ. ਵੱਲੋਂ ਵੱਖ-ਵੱਖ ਬੈਰਕਾਂ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੌਰਾਨ ਜਦੋਂ ਜੇਲ ਪੁਲਸ ’ਚ ਤਾਇਨਾਤ ਇਕ ਕਾਂਸਟੇਬਲ ਅਮਨਦੀਪ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 12 ਗ੍ਰਾਮ ਨਸ਼ੀਲਾ ਪਦਾਰਥ ਜੋ ਕਿ ਵੇਖਣ ’ਚ ਗਾਂਜਾ ਜਾਂ ਚਰਸ ਲੱਗਦਾ ਹੈ, ਬਰਾਮਦ ਹੋਇਆ। 

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ’ਚ ਬੇਕਾਬੂ ਹੋ ਚੁੱਕੈ ਕੋਰੋਨਾ, ਜਾਣੋ ਕੀ ਨੇ ਤਾਜ਼ਾ ਹਾਲਾਤ

ਬਰਾਮਦ ਨਸ਼ੀਲੇ ਪਦਾਰਥ ਦੇ ਸਬੰਧ ’ਚ ਜਦੋਂ ਮੁਲਜ਼ਮ ਕਾਂਸਟੇਬਲ ਤੋਂ ਪੱੁਛਗਿੱਛ ਕੀਤੀ ਗਈ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਸ ਨੂੰ ਜੇਲ ’ਚ ਇਕ ਕੈਦੀ ਨੇ ਆਪਣੇ ਕਿਸੇ ਰਿਸ਼ਤੇਦਾਰ ਤੋਂ ਉਕਤ ਸਾਮਾਨ ਲਿਆਉਣ ਨੂੰ ਕਿਹਾ ਸੀ। ਜਿਸ ਦੇ ਆਧਾਰ ’ਤੇ ਕੋਤਵਾਲੀ ਪੁਲਸ ਨੇ ਉਕਤ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਥਾਣਾ ਕੋਤਵਾਲੀ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਮਾਮਲੇ ’ਚ ਸ਼ਾਮਲ ਮੁਲਜ਼ਮਾਂ ਦਾ ਖੁਲਾਸਾ ਹੋ ਸਕੇ। ਉੱਥੇ ਹੀ ਗਿ੍ਰਫ਼ਤਾਰ ਕਾਂਸਟੇਬਲ ਨੂੰ ਕੋਤਵਾਲੀ ਪੁਲਸ ਨੇ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ


shivani attri

Content Editor

Related News