ਕੈਬਨਿਟ ਮੰਤਰੀ ਹਰਜੋਤ ਬੈਂਸ ਬੋਲੇ, ਸੂਬੇ ਦੇ ਵਿਕਾਸ ਦੀ ਰਫ਼ਤਾਰ ’ਚ ਅੜਿੱਕੇ ਲਾ ਰਹੀ ਹੈ ਕੇਂਦਰ ਸਰਕਾਰ

Sunday, Jun 25, 2023 - 12:54 PM (IST)

ਕੈਬਨਿਟ ਮੰਤਰੀ ਹਰਜੋਤ ਬੈਂਸ ਬੋਲੇ, ਸੂਬੇ ਦੇ ਵਿਕਾਸ ਦੀ ਰਫ਼ਤਾਰ ’ਚ ਅੜਿੱਕੇ ਲਾ ਰਹੀ ਹੈ ਕੇਂਦਰ ਸਰਕਾਰ

ਸ੍ਰੀ ਅਨੰਦਪੁਰ ਸਾਹਿਬ (ਸੰਧੂ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਦੀ ਰਫ਼ਤਾਰ ’ਚ ਲਗਾਤਾਰ ਅੜਿੱਕੇ ਲਗਾ ਰਹੀ ਹੈ। ਪੇਂਡੂ ਵਿਕਾਸ ਫੰਡ ਅਤੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦਾ ਕਰੋੜਾਂ ਰੁਪਇਆਂ ਕੇਂਦਰ ਸਰਕਾਰ ਨੇ ਰੋਕ ਲਿਆ ਹੈ, ਅਜਿਹਾ ਪੰਜਾਬ ’ਚ ਹੋ ਰਹੀ ਰਿਕਾਰਡ ਤਰੱਕੀ ਅਤੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਤੋਂ ਬੌਖਲਾਹਟ ਵਿਚ ਆ ਕੇ ਕੀਤਾ ਹੈ।

ਸ੍ਰੀ ਅਨੰਦਪੁਰ ਸਾਹਿਬ ਦੇ ਦੌਰੇ ਦੌਰਾਨ ਬੈਂਸ ਨੇ ਕਿਹਾ ਕਿ 67 ਪਿੰਡਾਂ ਦੀ ਜਲ ਸਪਲਾਈ ਯੋਜਨਾਂ ਅਤੇ ਡੂੰਘੇ ਟਿਊਬਵੈਲ ਲਗਾ ਕੇ ਹਰ ਘਰ ਤੱਕ ਪਾਣੀ ਪਹੁੰਚਾਉਣ ਦੀ ਮੁਹਿੰਮ ਕਾਰਗਰ ਸਿੱਧ ਹੋ ਰਹੀ ਹੈ, ਕਈ ਪਿੰਡਾਂ ’ਚ ਜਲ ਸਪਲਾਈ ਦਾ ਕੰਮ ਚੱਲ ਰਿਹਾ ਹੈ, ਕੁਝ ਪਿੰਡਾਂ ’ਚ ਇਹ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਕਈ ਪਿੰਡਾਂ ਨੂੰ ਜਲ ਸਪਲਾਈ ਚਾਲੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਬੋਇੰਗ ਜਹਾਜ਼ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ 'ਚ ਕੈਨੇਡਾ ਦੇ ਸਿਹਤ ਮੰਤਰੀ ਦਾ ਵੱਡਾ ਖ਼ੁਲਾਸਾ

ਕੈਬਨਿਟ ਮੰਤਰੀ ਨੇ ਲੋਦੀਪੁਰ ’ਚ ਆਪਣੇ ਵਿਸ਼ੇਸ਼ ਪ੍ਰੋਗਰਾਮ ਸਾਡਾ. ਐੱਮ. ਐੱਲ. ਏ. ਸਾਡੇ ’ਚ ਤਹਿਤ ਲੋਦੀਪੁਰ ਦੀ ਸਾਝੀ ਸੱਥ ’ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਯੋਜਨਾਵਾਂ ਲੋਕਾਂ ਦੀ ਰਾਏ ਨਾਲ ਤਿਆਰ ਹੋਣਗੀਆਂ। ਲੋਕਾਂ ਦੀ ਰਾਏ ਤੋਂ ਬਿਨਾਂ ਵਿਕਾਸ ਦੇ ਕੰਮ ਉਨ੍ਹਾਂ ’ਤੇ ਥੋਪੇ ਨਹੀ ਜਾਣਗੇ। ਇਸ ਮੌਕੇ ਮਾਸਟਰ ਹਰਦਿਆਲ, ਜਸਵੀਰ ਸਿੰਘ, ਦੀਪਕ ਸੋਨੀ , ਡਾ. ਰਣਵੀਰ ਸਿੰਘ, ਦਵਿੰਦਰ ਸ਼ਿੰਦੂ, ਸ਼ੱਮੀ ਬਰਾਰੀ, ਹਰਦੀਪ ਸਿੰਘ ਦੀਪਾ, ਟਿੰਕਾ ਟੱਪਰੀਆਂ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News