ਮੱਧ ਪ੍ਰਦੇਸ਼ ਦੇ ਕਿਸਾਨ ਅੰਦੋਲਨ ਦੀ ਚਿੰਗਾਰੀ ਪੁੱਜੀ ਪੰਜਾਬ, ਕਿਸਾਨਾਂ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

06/11/2017 10:54:05 AM

ਤਰਨਤਾਰਨ — ਇਥੋਂ ਦੇ ਕਸਬਾ ਭਿੱਖੀਵਿੰਡ ਮੈਨ ਚੌਕ (ਚੌਰੱਸਤੇ) ਨੂੰ ਜਾਮ ਕਰਕੇ ਚਰਨ ਸਿੰਘ ਬੈਕਾ, ਮੇਹਰ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ ਗਿਆ। ਇਸ ਸਬੰਧੀ ਕਿਸਾਨ ਮਜ਼ਦੂਰਾਂ ਨੂੰ ਸੰਬੋਧਨ ਕਰਦਿਆ ਕਿਸਾਨ ਸੰਘਰਸ਼ ਕਮੇਟੀ ਦੇ ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਨਰੰਜਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੱਧ ਪ੍ਰਦੇਸ਼ ਮੱਦਸੌਰ ਇਲਾਕੇ 'ਚ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਕਿਸਾਨ ਰੋਸ ਪ੍ਰਗਟ ਕਰ ਰਹੇ ਸਨ ਕਿ ਨਿਹੱਥੇ ਕਿਸਾਨਾਂ 'ਤੇ ਅੰਨੇਵਾਹ ਗੋਲੀਆਂ ਚਲਾ ਕੇ ਸ਼ਹੀਦ ਕਰਨ ਦੇ ਖਿਲਾਫ ਕਿਸਾਨ ਭਰਾ ਪੂਰੇ ਭਾਰਤ ਵਿੱਚ ਸੜਕਾਂ ਤੇ ਉੱਤਰ ਆਏ ਹਨ ਪੀੜਤ ਕਿਸਾਨਾਂ ਦੀ ਹਮਾਇਤ ਤੇ ਜਥੇਬੰਦੀ ਵੱਲੋ ਪੁਤਲਾ ਫੂਕ ਕੇ ਮੰਗ ਕੀਤੀ ਗਈ ਕਿ ਪੂਰੇ ਦੇਸ਼ ਵਿਚ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਕੇ 50% ਮੁਨਾਫਾ ਜੌੜਕੇ ਭਾਅ ਦਿੱਤੇ ਜਾਣ ਅਤੇ ਫਸਲ ਦੀ ਸਮੇਂ 'ਤੇ ਖਰੀਦ ਦੀ ਗਰੰਟੀ ਸਰਕਾਰ ਚੁੱਕੇ ਅਤੇ ਮਜ਼ਦੂਰ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ ਅਤੇ ਨਾਲ ਹੀ ਮਨਰੇਗਾ ਮਜ਼ਦੂਰਾਂ ਨੂੰ ਸਾਲ ਕੰਮ ਤੇ 500 ਰੁਪਏ ਦਿਹਾੜੀ ਦਿੱਤੀ ਜਾਵੇ ਉਹਨਾ ਇਹ ਵੀ ਕਿਹਾ ਕਿ ਮੱਧ ਪ੍ਰਦੇਸ 'ਚ ਗੋਲੀਆ ਨਾਲ ਮਾਰੇ ਗਏ ਕਿਸਾਨਾ ਦੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੋਕਰੀ ਅਤੇ 10 ਲੱਖ ਰੁਪਏ ਦਿੱਤੇ ਜਾਣ ਅਤੇ ਇਸ ਤਰ੍ਹਾਂ ਹੀ ਗਰੀਬਾਂ ਲਈ 2000 ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ 2500 ਰੁਪਏ, ਬੇਰੁਜਗਾਰੀ ਭੱਤਾ, ਵੀ.ਡੀ. ਐੱਸ ਸਕੀਮ 1200 ਹਾਰਸ ਪਾਵਰ ਕੀਤੀ ਜਾਵੇ ਅਤੇ ਕਿਸਾਨਾਂ ਮਜ਼ਦੂਰਾਂ ਦੇ ਬੀਮੇ ਸਰਕਾਰੀ ਤੌਰ ਤੇ ਕੀਤੇ ਜਾਣ ਅਤੇ ਨਾਲ ਹੀ 1 ਰੁਪਏ ਯੁਨਿਟ ਬਿਜਲੀ ਕੀਤੀ ਜਾਵ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਹੋਰ ਵੀ ਜਾਗਰੁਕ ਕਰਕੇ ਉਨ੍ਹਾਂ ਦੀ ਹੱਕੀ ਮੰਗਾਂ ਲਈ ਲੜਾਈ ਪੂਰੇ ਦੇਸ਼ ਪੱਧਰ ਤੇ ਵਿੱਢੀ ਜਾਵੇਗੀ। ਉਹਨਾ ਕੇਂਦਰ ਸਰਕਾਰ ਨੂੰ ਚੇਤਾਵਨੀ ਭਰੇ ਲਿਹਾਜੇ 'ਚ ਅਪੀਲ ਕੀਤੀ ਕਿ ਜੇਕਰ ਆਉਣ ਵਾਲੇ ਦਿਨਾ 'ਚ ਕੇਦਰ ਸਰਕਾਰ ਤੇ ਸਟੇਟ ਸਰਕਾਰ ਨੇ ਦੱਬੇ ਹੋਏ ਕਿਸਾਨਾ ਦੀਆ ਮੁਸ਼ਕਿਲਾ ਨੂੰ ਖਤਮ ਨਾ ਕੀਤਾ ਤਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ ਉਹਨਾ ਸਾਰੇ ਕਿਸਾਨ ਵੀਰਾਂ ਨੂੰ ਇਕਯੁੱਟ ਹੋਣ ਦੀ ਅਪੀਲ ਕੀਤੀ।


Related News