ਦੇਸ਼ ਦੇ 92 ਸ਼ਹਿਰਾਂ ''ਚ 16 ਦਸੰਬਰ ਨੂੰ ਹੋਵੇਗਾ ਸੀ. ਟੀ. ਈ. ਟੀ

Sunday, Jun 17, 2018 - 07:45 AM (IST)

ਦੇਸ਼ ਦੇ 92 ਸ਼ਹਿਰਾਂ ''ਚ 16 ਦਸੰਬਰ ਨੂੰ ਹੋਵੇਗਾ ਸੀ. ਟੀ. ਈ. ਟੀ

ਲੁਧਿਆਣਾ  (ਵਿੱਕੀ) - ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨੇ ਆਪਣੀ ਅਧਿਕਾਰਿਤ ਵੈਬਸਾਈਟ 'ਤੇ ਸੈਂਟਰਲ ਟੀਚਰ ਐਲੀਜ਼ੀਬਿਲਟੀ ਟੈਸਟ (ਸੀਟੇਟ) ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੀ. ਬੀ. ਐੱਸ. ਈ. ਦੇਸ਼ ਦੇ 92 ਸ਼ਹਿਰਾਂ 'ਚ 16 ਸਤੰਬਰ ਨੂੰ ਸੀਟੇਟ 2018 ਦਾ ਆਯੋਜਨ ਕਰਵਾਏਗਾ। ਇਥੇ ਦੱਸਣਾ ਜ਼ਰੂਰੀ ਹੈ ਕਿ ਕੇਂਦਰੀ ਸਿੱਖਿਅਕ ਪਾਤਰਤਾ ਪ੍ਰੀਖਿਆ (ਸੀ. ਟੀ. ਈ. ਟੀ.) ਸੀ. ਬੀ. ਐੱਸ. ਈ. ਨੇ ਪਿਛਲੇ ਦੋ ਸਾਲਾਂ ਤੋਂ ਆਯੋਜਿਤ ਨਹੀਂ ਕੀਤੀ ਹੈ।
ਇਸ ਮਿਤੀ ਤੋਂ ਸ਼ੁਰੂ ਹੋਵੇਗੀ ਪ੍ਰਕਿਰਿਆ
* 22 ਜੂਨ ਤੋਂ ਸ਼ੁਰੂ ਹੋਣਗੀਆਂ ਅਰਜ਼ੀਆਂ
* 19 ਜੁਲਾਈ ਅਰਜ਼ੀਆਂ ਦੀ ਅੰਤਿਮ ਮਿਤੀ
* 21 ਜੁਲਾਈ ਤੱਕ ਜਮ੍ਹਾ ਹੋਵੇਗੀ ਫੀਸ
* 16 ਸਤੰਬਰ ਨੂੰ ਹੋਵੇਗੀ ਪ੍ਰੀਖਿਆ
* ਆਨਲਾਈਨ ਅਰਜ਼ੀ ਭਰਨ ਲਈ ਇਹ ਪ੍ਰਕਿਰਿਆ ਅਪਣਾਓ
* ਸੀਟੇਟ ਦੀ ਅਧਿਕਾਰਿਤ ਵੈੱਬਸਾਈਟ 'ਤੇ ਜਾਓ
* ਅਪਲਾਈ ਆਨਲਾਈਨ ਦੇ ਲਿੰਕ ਨੂੰ ਖੋਲ੍ਹੋ
* ਆਨਲਾਈਨ ਐਪਲੀਕੇਸ਼ਨ ਫਾਰਮ ਨੂੰ ਭਰੋ ਤੇ ਰਜਿਸਟ੍ਰੇਸ਼ਨ ਨੰਬਰ/ਐਪਲੀਕੇਸ਼ਨ ਨੰਬਰ ਨੂੰ ਨੋਟ ਕਰ ਲਵੋ
* ਲੇਟੈਸਟ ਫੋਟੋਗ੍ਰਾਫ ਅਤੇ ਸਿਗਨੇਚਰ ਨੂੰ ਅਪਲੋਡ ਕਰੋ
* ਈ-ਚਲਾਨ ਜਾਂ ਡੈਬਿਟ-ਕ੍ਰੈਡਿਟ ਕਾਰਡ ਨਾਲ ਭਰੋ ਫੀਸ


Related News