ਕੇਂਦਰ ਵੱਲੋਂ ਤਜਵੀਜ਼ ਰੱਦ ਕਰਨ ’ਤੇ ਬੋਲੇ CM ਮਾਨ, ਪੰਜਾਬ ਸਰਕਾਰ ਖ਼ੁਦ ਕਰੇਗੀ ਪਰਾਲੀ ਦਾ ਹੱਲ

Saturday, Sep 10, 2022 - 06:28 PM (IST)

ਕੇਂਦਰ ਵੱਲੋਂ ਤਜਵੀਜ਼ ਰੱਦ ਕਰਨ ’ਤੇ ਬੋਲੇ CM ਮਾਨ, ਪੰਜਾਬ ਸਰਕਾਰ ਖ਼ੁਦ ਕਰੇਗੀ ਪਰਾਲੀ ਦਾ ਹੱਲ

ਚੰਡੀਗੜ੍ਹ (ਬਿਊਰੋ) : ਕੇਂਦਰ ਸਰਕਾਰ ਨੇ ਅੱਜ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਖ਼ਾਤਮੇ ਲਈ 1500 ਰੁਪਏ ਪ੍ਰਤੀ ਏਕੜ ਦੀ ਰੱਖੀ ਤਜਵੀਜ਼ ਨੂੰ ਅੱਜ ਠੁਕਰਾ ਦਿੱਤਾ। ਇਸੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਝੋਨੇ ਦੇ ਸੀਜ਼ਨ ’ਚ ਪਰਾਲੀ ਨੂੰ ਅੱਗ ਨਾ ਲਾਉਣ ਦੇ ਮਸਲੇ ’ਚ ਸਹਾਇਤਾ ਮੰਗੀ ਸੀ। ਇਸ ਤਹਿਤ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ, ਜਿਸ ’ਚ 1500 ਰੁਪਏ ਏਕੜ ਕੇਂਦਰ ਤੇ ਪੰਜਾਬ ਤੇ ਦਿੱਲੀ ਦੇ 500-500 ਜਮ੍ਹਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਦਲੇ ਵਿੱਤੀ ਮਦਦ ਦੇ ਦੇਵਾਂਗੇ ਪਰ ਸਰਕਾਰ ਨੇ ਇਹ ਮੰਗ ਠੁਕਰਾ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਮਦਦ ਨਹੀਂ ਕਰ ਰਹੀ ਤਾਂ ਅਸੀਂ ਇਸ ਪਰਾਲੀ ਦੇ ਮੁੱਦੇ ਨੂੰ ਲੈ ਕੇ ਹੱਥ ’ਤੇ ਹੱਥ ਧਰ ਕੇ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਤੱਕ ਪਰਾਲੀ ਨਾ ਸਾੜਨ ਨੂੰ ਲੈ ਕੇ ਵੱਧ ਤੋਂ ਵੱਧ ਸੁਨੇਹਾ ਪਹੁੰਚਾਇਆ ਜਾਵੇ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ। ਇਸ ਮਾਮਲੇ ਨੂੰ ਲੈ ਕੇ ਸਾਰੇ ਅਫ਼ਸਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਪਰਾਲੀ ਨੂੰ ਕਿੰਝ ਖ਼ਤਮ ਕਰਨਾ ਹੈ, ਬਲਕਿ ਅੱਗ ਨਹੀਂ ਲਾਉਣੀ, ਬਾਰੇ ਪ੍ਰੇਰਿਤ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ’ਚ 75 ਲੱਖ ਏਕੜ ’ਚ ਝੋਨਾ ਬੀਜਿਆ ਗਿਆ ਹੈ, ਜਿਸ ’ਚੋਂ 37 ਲੱਖ ਏਕੜ ’ਚ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ।

ਇਹ ਖ਼ਬਰ ਵੀ ਪੜ੍ਹੋ : ਜਥੇਦਾਰ ਦਾਦੂਵਾਲ ਨੇ ‘ਪਾਖੰਡਵਾਦ’ ਦੇ ਪ੍ਰਚਾਰਕਾਂ ਨੂੰ ਦਿੱਤੀ ਚਿਤਾਵਨੀ, ਸ਼੍ਰੋਮਣੀ ਕਮੇਟੀ ਚੋਣਾਂ ’ਤੇ ਕਹੀ ਵੱਡੀ ਗੱਲ

ਪਰਾਲੀ ਨੂੰ ਖ਼ਤਮ ਕਰਨ ਲਈ ਉਹ ਮਸ਼ੀਨਾਂ ਜਾਂ ਹੋਰ ਤਰੀਕੇ ਵਰਤਦੇ ਹਨ ਤੇ  ਅੱਗ ਨਹੀਂ ਲਾਉਂਦੇ। ਬਾਕੀ ਬਚਦੇ 38-39 ਲੱਖ ਏਕੜ ਵਾਲੇ ਕਿਸਾਨਾਂ ਵਾਸਤੇ ਇਸ ਵਾਰ ਉਹ ਇਕ ਹੋਰ ਪ੍ਰਬੰਧ ਕਰਨ ਬਾਰੇ ਸੋਚ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇ ਮਸ਼ੀਨਾਂ ਹੀ ਇੰਨੀ ਵੱਡੀ ਪੱਧਰ ’ਤੇ ਦੇਈਏ ਕਿ ਪਰਾਲੀ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਕੋਲ 1 ਲੱਖ 5 ਹਜ਼ਾਰ ਮਸ਼ੀਨਾਂ ਹਨ। ਇਕ ਮਸ਼ੀਨ 5 ਤੋਂ 6 ਏਕੜ ਪਰਾਲੀ ਦਾ ਖ਼ਾਤਮਾ ਕਰ ਦਿੰਦੀ ਹੈ। ਜੇ ਇਹ ਮਸ਼ੀਨ 8 ਤੋਂ 10 ਦਿਨ ਚੱਲਦੀ ਹੈ ਤਾਂ 5 ਦਿਨਾਂ ’ਚ 40 ਏਕੜ ਪਰਾਲੀ ਖ਼ਤਮ ਕਰ ਸਕਦੀ ਹੈ। ਇਸ ਤਰ੍ਹਾਂ ਜੇ ਅਸੀਂ ਕਿਸਾਨਾਂ ਨੂੰ 1 ਲੱਖ ਮਸ਼ੀਨਾਂ ਉਪਲੱਬਧ ਕਰਾਵਾਂਗੇ ਤਾਂ ਉਨ੍ਹਾਂ ਨਾਲ 40 ਲੱਖ ਏਕੜ ਪਰਾਲੀ ਦਾ ਖ਼ਾਤਮਾ ਹੋ ਜਾਵੇਗਾ। ਜੇ ਇਨ੍ਹਾਂ ਮਸ਼ੀਨਾਂ ਨੂੰ 8 ਤੋਂ 9 ਦਿਨਾਂ ਲਈ ਚਲਾਇਆ ਜਾਵੇ ਤਾਂ 96 ਫੀਸਦੀ ਤਕ ਪਰਾਲੀ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਅਸੀਂ ਵਿਚਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਫ਼ਸਰਾਂ ਦੀ ਡਿਊਟੀ ਲਾ ਦਿੱਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਆਬੋ- ਹਵਾ ਬਚਾਉਣਾ ਸਾਡਾ ਫ਼ਰਜ਼ ਹੈ ਤੇ ਇਸ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।

ਇਹ ਖ਼ਬਰ ਵੀ ਪੜ੍ਹੋ : ਖੁਸ਼ੀਆਂ ਤੋਂ ਪਹਿਲਾਂ ਘਰ ’ਚ ਪਏ ਵੈਣ, ਸ਼ਗਨ ਪਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, 3 ਲੋਕਾਂ ਦੀ ਮੌਤ

 


author

Manoj

Content Editor

Related News