ਸਿੱਧੀ ਅਦਾਇਗੀ ਮਾਮਲੇ ''ਚ ਕੇਂਦਰ ਦੀ ਪੰਜਾਬ ਨੂ ਦੋ-ਟੁੱਕ, ਇਸ ਫ਼ੈਸਲੇ ਨੂੰ ਵੀ 6 ਮਹੀਨੇ ਲਈ ਟਾਲਿਆ

04/09/2021 12:29:43 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਚ ਫ਼ਸਲ ਖਰੀਦ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਹੋਵੇਗੀ। ਕੇਂਦਰ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਉਹ ਉਦੋਂ ਫ਼ਸਲ ਖਰੀਦੇਗੀ, ਜਦੋਂ ਫ਼ਸਲ ਖਰੀਦ ਦੀ ਅਦਾਇਗੀ ਆੜ੍ਹਤੀਆਂ ਦੀ ਬਜਾਏ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਹੋਵੇਗੀ। ਪੰਜਾਬ ਸਰਕਾਰ ਦੇ ਵਫ਼ਦ ਦੇ ਨਾਲ ਲਗਭਗ 2 ਘੰਟੇ ਚੱਲੀ ਬੈਠਕ ਵਿਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਅਦਾਇਗੀ ਸਬੰਧੀ ਮੰਗ ਨੂੰ ਸਿਰੇ ਤੋਂ ਠੁਕਰਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਜੇਲ੍ਹ 'ਚ ਅਚਾਨਕ ਮਾਰੀ ਐਂਟਰੀ, ਸਭ ਰਹਿ ਗਏ ਹੈਰਾਨ

ਵਫਦ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵਿਜੇਇੰਦਰ ਸਿੰਗਲਾ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਪ੍ਰਮੁੱਖ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਦੇ ਏ. ਪੀ. ਸਿਨਹਾ ਸ਼ਾਮਲ ਸਨ। ਹਾਲਾਂਕਿ ਬੈਠਕ ਵਿਚ ਕੇਂਦਰ ਨੇ ਪੰਜਾਬ ਦੇ ਲੈਂਡ ਰਿਕਾਰਡ ਨੂੰ ਆਨਲਾਈਨ ਕਰਨ ਦਾ ਫ਼ੈਸਲਾ ਫਿਲਹਾਲ 6 ਮਹੀਨੇ ਲਈ ਟਾਲ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ 'ਸਰਕਾਰੀ ਨੌਕਰੀ' ਲਈ ਟੁੱਟ ਪਏ ਨੌਜਵਾਨ, ਹੈਰਾਨ ਕਰ ਦੇਵੇਗੀ ਇਹ ਖ਼ਬਰ

ਆਸ਼ੂ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਫਦ ਨੇ ਸਿੱਧੀ ਅਦਾਇਗੀ ਲੈਂਡ ਰਿਕਾਰਡ ਨੂੰ ਆਨਲਾਈਨ ਕਰਨ, ਪੇਂਡੂ ਵਿਕਾਸ ਫੰਡ, ਕੇਂਦਰ ਵੱਲ ਵੱਖ-ਵੱਖ ਬਕਾਇਆ ਰਾਸ਼ੀ ਨੂੰ ਛੇਤੀ ਜਾਰੀ ਕਰਨ ਅਤੇ ਗੋਦਾਮਾਂ ਵਿਚ ਕੇਂਦਰ ਦੇ ਅਨਾਜ ਦੀ ਛੇਤੀ ਢੁਆਈ ਬਾਰੇ ਚਰਚਾ ਕੀਤੀ। ਕੇਂਦਰੀ ਮੰਤਰੀ ਨੇ ਪੇਂਡੂ ਵਿਕਾਸ ਫੰਡ ਦੀ ਬਕਾਇਆ ਰਾਸ਼ੀ ਜਾਰੀ ਕਰਨ ਬਾਰੇ ਕਿਹਾ ਕਿ ਸੂਬਾ ਸਰਕਾਰ ਫੰਡ ਵਿਚੋਂ ਪਹਿਲਾਂ ਖਰਚ ਰਾਸ਼ੀ ਦਾ ਹਿਸਾਬ ਦੇਵੇ।
ਨੋਟ : ਫ਼ਸਲਾਂ ਦੀ ਸਿੱਧੀ ਅਦਾਇਗੀ 'ਤੇ ਕੇਂਦਰ ਸਰਕਾਰ ਦੀ ਜ਼ਿੱਦ ਬਾਰੇ ਦਿਓ ਆਪਣੀ ਰਾਏ
 


Babita

Content Editor

Related News