ਕੇਂਦਰ ਦਾ ਉਹ ਹਿਸਾਬ ਹੈ, ਅਸੀਂ ਗੱਲ ਕਰਨ ਨੂੰ ਤਿਆਰ ਹੈ, ਪਰ ਬੂਹਾ ਬੰਦ ਤੁਸੀਂ ਕੰਧ ਟੱਪ ਕੇ ਆ ਜਾਓ ਕਿਸਾਨੋ: ਉਗਰਾਹਾਂ

Friday, Aug 13, 2021 - 05:02 PM (IST)

ਕੇਂਦਰ ਦਾ ਉਹ ਹਿਸਾਬ ਹੈ, ਅਸੀਂ ਗੱਲ ਕਰਨ ਨੂੰ ਤਿਆਰ ਹੈ, ਪਰ ਬੂਹਾ ਬੰਦ ਤੁਸੀਂ ਕੰਧ ਟੱਪ ਕੇ ਆ ਜਾਓ ਕਿਸਾਨੋ: ਉਗਰਾਹਾਂ

ਗੁਰਦਾਸਪੁਰ (ਸਰਬਜੀਤ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ, ਪਰ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਉਹ ਆ ਜਾਣ। ਅੱਜ 8 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ 11 ਮੀਟਿੰਗਾਂ ਹੋ ਚੁੱਕੀਆ ਹਨ, ਜੋ ਕਿ ਬੇਸਿੱਟਾ ਰਹੀਆ ਹਨ, ਪਰ ਫ਼ਿਰ ਵੀ ਅਸੀਂ ਇਸ ਸਬੰਧੀ ਚਿੱਠੀ ਵੀ ਲਿੱਖੀ ਹੈ ਕਿ ਸਾਨੂੰ ਜਵਾਬ ਆਇਆ ਹੈ ਕਿ ਕਾਨੂੰਨ ਰੱਦ ਨਹੀਂ ਹੋਣੇ, ਅਸੀ ਗੱਲਬਾਤ ਕਰਨ ਲਈ ਤਿਆਰ ਹਾਂ। ਇਸ ’ਤੇ ਵਿਅੰਗ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਤਾਂ ਉਹ ਹਿਸਾਬ ਹੈ ਕਿ ਬੂਹਾ ਬੰਦ ਹੈ ਤੁਸੀਂ ਕੰਧ ਟੱਪ ਕੇ ਆ ਜਾਓ ਕਿ ਸਿੱਧੇ ਤੌਰ ’ਤੇ ਇਨ੍ਹਾਂ ਕਾਨੂੰਨ ਨੂੰ ਰੱਦ ਕਰਨ ਵਿੱਚ ਕੀ ਦਿੱਕਤ ਹੈ?

ਇਹ ਵੀ ਪੜ੍ਹੋ :  ਵਿਆਹ ਕਰਵਾ ਕੇ ਮੁੰਡੇ ਨੂੰ ਵਿਦੇਸ਼ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸੋਚਿਆ ਨਾ ਸੀ

ਉਗਰਾਹਾਂ ਨੇ ਕਿਹਾ ਕਿ ਅਸੀ ਸੜਕਾਂ ’ਤੇ ਤਾਂ ਹੀ ਬੈਠੇ ਹੈ ਜੇਕਰ ਸਾਡੇ ਦੇਸ਼ ਦੇ ਖੇਤੀਬਾੜੀ ਮੰਤਰੀ ਕਾਲੇ ਕਾਨੂੰਨ ਰੱਦ ਕਰ ਦੇਣ ਤਾਂ ਸਾਨੂੰ ਸੰਘਰਸ਼ ਦੀ ਲੋੜ ਨਹੀਂ। ਕੋਈ ਵੀ ਸਰਕਾਰ ਜੋ ਵਾਅਦੇ ਕਰਦੀ ਹੈ, ਉਹ ਪੂਰੇ ਨਹੀਂ ਕਰਦੀ। ਜਿਸ ਕਰਕੇ ਲੋਕ ਤਲੱਖੀ ਵਿੱਚ ਆ ਕੇ ਧਰਨੇ ਲਾਉਣ ਲਈ ਮਜ਼ਬੂਰ ਹੁੰਦੇ ਹਨ।ਉਨ੍ਹਾਂ ਕਿਹਾ ਕਿ ਹਰਜੀਤ ਗਰੇਵਾਲ ਭਾਜਪਾ ਦਾ ਕਾਰਕੁੰਨ ਹੈ, ਇਹ ਸਾਡੀ ਜਥੇਬੰਦੀ ਦੀ ਇਸ ਕਰਕੇ ਪ੍ਰਸ਼ੰਸਾ ਕਰਦਾ ਹੈ ਕਿ ਅਸੀਂ ਕਿਸੇ ਦੀ ਜ਼ਮੀਨ ਨੂੰ ਨਹੀਂ ਵਾਉਂਦੇ। ਅਸੀਂ ਅਸੂਲਾਂ ’ਤੇ ਖੜ੍ਹੇ ਹਾਂ। ਇਸ ਕਰਕੇ ਉਹ ਸਾਡੇ ਨਿਯਮਾਂ ਦੀ ਗੱਲ ਕਰਦਾ ਹੈ। ਪਰ ਇਹ ਗੱਲ ਜ਼ਰੂਰ ਹੈ ਗਰੇਵਾਲ ਝੋਨੇ ਦੇ ਇੱਕ ਕੱਖ ਵਾਂਗ ਹੈ, ਜਿਸ ਨੂੰ ਲੋਕ ਬਾਹਰ ਕੱਢ ਸਕਦੇ ਹਨ ਪਰ ਗੱਲ ਨਹੀਂ ਸੁਣ ਸਕਦੇ। ਉਨ੍ਹਾਂ ਕਿਹਾ ਕਿ ਚੜੂਨੀ ਨੇ ਜੋ ਐਲਾਨ ਕੀਤਾ ਹੈ ਉਹ ਗਲਤ ਹੈ। ਜੇਕਰ ਉਸ ਨੇ ਚੋਣ ਲੜਣਾ ਸੀ ਤਾਂ ਫ਼ਿਰ ਇੱਥੇ ਧਰਨੇ ਲਾਉਣ ਦੀ ਕੀ ਲੋੜ ਹੈ। ਉਸ ਨਾਲ ਮੋਰਚੇ ਨੂੰ ਢਾਹ ਲੱਗੀ ਹੈ। ਜੋ ਉਸ ਨੇ ਕਦਮ ਚੁੱਕਿਆ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਅਸੀਂ 11 ਵਜੇ ਤੋ ਲੈ ਕੇ 1 ਵਜੇ ਤੱਕ ਬਠਿੰਡਾ ਸ਼ਹਿਰ ਦੇ ਕੋਆਪ੍ਰੇਟਿਵ ਫੂਡ ਪਲਾਜ਼ਾ ਸੀਲੋ ਭੰਡਾਰ, ਸੋਲਰ ਪਲਾਂਟ ਤੇ ਤੋਲ ਪਲਾਜ਼ਾ ’ਤੇ ਧਰਨਾ ਦਿੱਤਾ ਜਾਵੇਗਾ ਅਤੇ ਸਰਕਾਰ ਨੂੰ ਉਤੇਜਿਤ ਕਰਾਂਗੇ ਕਿ ਅਸੀਂ ਮੁਫ਼ਤ ਬਿਜਲੀ ਨਹੀਂ ਚਾਹੁੰਦੇ। ਸਾਡੇ ਕੋਲੋਂ ਵਾਜਿਬ ਪੈਸੇ ਲਓ ਤੇ ਬਿਜਲੀ 14 ਘੰਟੇ ਨਿਰੰਤਰ ਦਿਓ ਤਾਂ ਜੋ ਕਿਸਾਨ ਪ੍ਰਫੁਲਿਤ ਹੋ ਸਕੇ। 

ਇਹ ਵੀ ਪੜ੍ਹੋ :  ਬਠਿੰਡਾ ’ਚ ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਮੌਤ, ਬਾਂਹ ’ਚ ਹੀ ਲੱਗੀ ਰਹਿ ਗਈ ਸੁਰਿੰਜ


author

Shyna

Content Editor

Related News