ਪਟਿਆਲਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਵੀਡੀਓ ’ਚ ਦੇਖੋ ਕਿਵੇਂ ਸ਼ਰੇਆਮ ਕਿਰਪਾਨਾਂ ਲਹਿਰਾਉਂਦਿਆਂ ਨੇ ਕੀਤੀ ਵਾਰਦਾਤ

Friday, Sep 02, 2022 - 01:25 PM (IST)

ਪਟਿਆਲਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਵੀਡੀਓ ’ਚ ਦੇਖੋ ਕਿਵੇਂ ਸ਼ਰੇਆਮ ਕਿਰਪਾਨਾਂ ਲਹਿਰਾਉਂਦਿਆਂ ਨੇ ਕੀਤੀ ਵਾਰਦਾਤ

ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਲੀਲਾ ਭਵਨ ਚੌਂਕ ਵਿਖੇ 2 ਨੌਜਵਾਨਾਂ ਨੂੰ 25 ਦੇ ਕਰੀਬ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਪਟਿਆਲਾ ਦੇ ਲੀਲਾ ਭਵਨ ਚੌਂਕ ਵਿਖੇ ਪੈਂਦੇ ਇਕ ILETS ਸੈਂਟਰ ਦੇ ਬਾਹਰ 20 ਤੋਂ 25 ਦੇ ਕਰੀਬ ਨੌਜਵਾਨਾਂ ਹਥਿਆਰਾਂ ਸਮੇਤ ਪਹੁੰਚਦੇ ਹਨ। ਵਾਇਰਲ ਹੋਈ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਵਿੱਚੋਂ ਕੁਝ ਨੇ ਮੂੰਹ ਢੱਕਿਆ ਹੋਇਆ ਹੈ ਅਤੇ ਸਭ ਦੇ ਹੱਥਾਂ ਵਿੱਚ ਬੈਸਬਾਲ ਅਤੇ ਕਿਰਪਾਨਾਂ ਹਨ। ਇਹ ਨੌਜਵਾਨ ਬਿਨ੍ਹਾਂ ਕਿਸੇ ਡਰ ਤੋਂ ਸ਼ਰੇਆਮ ਹਥਿਆਰ ਲੈ ਕੇ 2 ਨੌਜਵਾਨਾਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ ਅਤੇ ਕਿਸੇ ਵੱਲੋਂ ਵੀ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤਾ ਜਾਂਦੀ।

ਇਹ ਵੀ ਪੜ੍ਹੋ- ਜਦੋਂ ਫੇਰੇ ਲੈਣ ਲਈ ਮੰਦਿਰ ਪਹੁੰਚਿਆ ਲਾੜਾ ਤਾਂ ਪੰਡਿਤ ਨੇ ਖੋਲ੍ਹਿਆ ਦੁਲਹਨ ਦਾ ਭੇਤ, ਸੱਚ ਜਾਣ ਉੱਡੇ ਪਰਿਵਾਰ ਦੇ ਹੋਸ਼

ਹਾਲਾਂਕਿ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ 'ਤੇ ਹੀ ਪੁਲਸ ਵੱਲੋਂ ਲਗਾਤਾਰ ਨਾਕਾਬੰਦੀ ਕੀਤੀ ਜਾਂਦੀ ਹੈ ਪਰ ਉਸ ਜਗ੍ਹਾ ਅਜਿਹੀ ਘਟਨਾ ਦਾ ਵਾਪਰਨਾ ਪੁਲਸ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ ਪਰ ਕਿਸੇ ਨੇ ਵੀ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਤੋਂ ਬਾਅਦ ਲੋਕਾਂ ਵੱਲੋਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਵੱਲੋਂ ਘਟਨਾ ਵਾਲੀ ਥਾਂ ਆ ਕੇ ਸੀ.ਸੀ.ਟੀ.ਵੀ. ਕੈਮਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਲਾਈਨ ਥਾਣੇ ਦੇ ਇੰਚਾਰਜ ਜਰਨੈਲ ਸਿੰਘ ਭੁੱਲਰ ਦਾ ਕਿ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਵੱਲੋਂ ਮੌਕੇ 'ਤੇ ਆ ਤੇ ਸੀ.ਸੀ.ਟੀ.ਵੀ. ਦੀਆਂ ਤਸਵੀਰਾਂ ਦੇ ਆਧਾਰ 'ਤੇ ਇਨ੍ਹਾਂ ਨੌਜਵਾਨਾਂ ਦੀ ਪਛਾਣ ਕਰ ਕੇ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਇਸ ਬਾਰੇ ਕੁਝ ਨਹੀਂ ਪਤਾ ਲੱਗਾ ਕਿ ਇਸ ਲੜਾਈ ਦਾ ਕੀ ਕਾਰਨ ਰਿਹਾ ਹੈ ਅਤੇ ਕੌਣ ਇਸ ਵਿੱਚ ਜ਼ਖ਼ਮੀ ਹੋਇਆ ਹੈ ਪਰ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News