ਵਿਦਿਆਰਥੀਆਂ ਲਈ ਖੁਸ਼ਖਬਰੀ : 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE

Sunday, Apr 19, 2020 - 10:44 AM (IST)

ਵਿਦਿਆਰਥੀਆਂ ਲਈ ਖੁਸ਼ਖਬਰੀ : 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE

ਲੁਧਿਆਣਾ (ਵਿੱਕੀ) - ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ’ਚ ਪਿਛਲੇ ਕਰੀਬ 4 ਹਫਤੇ ਤੋਂ ਲਾਕਡਾਊਨ ਚਲ ਰਿਹਾ ਹੈ, ਜਿਸ ਨਾਲ ਹਰੇਕ ਕਲਾਸ ਦੇ ਵਿਦਿਆਰਥੀ ਦੀ ਨਵੇਂ ਸਿੱਖਿਅਕ ਪੱਧਰ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਇਸੇ ਕਰਕੇ ਪ੍ਰੀ-ਬੋਰਡ ਕਲਾਸਾਂ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਜ਼ਿਆਦਾ ਚਿੰਤਾ ’ਚ ਹਨ, ਕਿਉਂਕਿ ਸਿਲੇਬਸ ਲੈਂਥੀ ਹੋਣ ਦੇ ਕਾਰਨ ਉਨ੍ਹਾਂ ਨੂੰ ਤਿਆਰੀ ਦੇ ਲਈ ਘੱਟ ਸਮਾਂ ਮਿਲੇਗਾ। ਇਨ੍ਹਾਂ ਵਿਦਿਆਰਤੀਆਂ ਲਈ ਇਕ ਰਾਹਤ ਭਰੀ ਖਬਰ ਆਈ ਹੈ ਕਿ ਸੀ.ਬੀ.ਐੱਸ.ਈ ਮੌਜੂਦਾ ਸੰਕਟ ਨੂੰ ਦੇਖਦੇ ਹੋਏ 9ਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਨੂੰ ਬਦਲਾਅ ਦੇ ਨਾਲ-ਨਾਲ ਘੱਟ ਕਰਨ ਦੀ ਤਿਆਰੀ ਕਰ ਰਿਹਾ ਹੈ। 

ਭਾਵੇਂ ਕਿ ਹੁਣ ਤੱਕ ਸੀ.ਬੀ.ਐੱਸ.ਈ ਨੇ ਉਪਰੋਕਤ ਬਾਰੇ ਕਈ ਫੈਸਲਾ ਤਾਂ ਨਹੀਂ ਕੀਤਾ ਪਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ 9ਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਦੀ ਸਮੀਖਿਆ ਚਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਐੱਸ.ਈ ਨੇ ਕਈ ਸੀਨੀਅਰ ਪ੍ਰਿੰਸੀਪਲਾਂ ਅਤੇ ਸੀਨੀਅਰ ਅਧਿਆਪਕਾਂ ਤੋਂ ਸੈਸ਼ਨ 2020-211 ’ਚ ਸਿਲੇਬਸ ਨੂੰ ਘੱਟ ਕਰਨ ਲਈ ਮੰਗੇ ਹਨ। ਬੋਰਡ ਦਾ ਉਪਰੋਕਤ ਫੈਸਲਾ ਲਾਗੂ ਹੋਇਆ ਤਾਂ ਨਿਸ਼ਚਿਤ ਹੀ ਵਿਦਿਆਰਥੀਆਂ ਨੂੰ ਰਾਹਕ ਮਿਲੇਗੀ। ਭਾਵੇਂ ਦੇਸ਼ ਭਰ ਦੇ ਸਕੂਲਾਂ ’ਚ ਆਨਲਾਈਨ ਕਲਾਸਾਂ ਚਲ ਰਹੀਆਂ ਹਨ ਪਰ ਸੰਸਾਧਨਾਂ ਦੀ ਘਾਟ ਦੇ ਕਾਰਨ ਹਰ ਵਿਦਿਆਰਥੀ ਤੱਕ ਆਨਲਾਈਨ ਸਿੱਖਿਆ ਪੁੱਜ ਵੀ ਨਹੀਂ ਪਾ ਰਹੀ। 

ਪੜ੍ਹੋ ਇਹ ਵੀ ਖਬਰ - ਮੋਹਲੇਧਾਰ ਵਰਖਾ ਵੀ ਨਹੀਂ ਰੋਕ ਸਕੀ ਸੰਗਤਾਂ ਦਾ ਰਾਹ ਪਰ ਨਾਕਿਆਂ ਕਾਰਨ ਦਰਸ਼ਨਾਂ ਤੋਂ ਰਹੇ ਵਾਂਝੇ  

ਪੜ੍ਹੋ ਇਹ ਵੀ ਖਬਰ - BKU ਡਕੌਂਦਾ ਵਲੋਂ ਪੰਜਾਬ ਸਰਕਾਰ ਦੇ ਕਣਕ ਖ੍ਰੀਦਣ ਦੇ ਇੰਤਜ਼ਾਮਾਂ ਨੂੰ ਘੱਟ ਤੇ ਕਿਸਾਨ ਵਿਰੋਧੀ ਐਲਾਨਿਆ

ਹਟਾਈਆਂ ਜਾ ਸਕਦੀਆਂ ਹਨ ਕਈ ਗਤੀਵਿਧੀਆਂ
ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਕਈ ਗਤੀਵਿਧੀਆਂ ਨੂੰ ਹਟਾਇਆ ਜਾ ਸਕਦਾ ਹੈ ਤਾਂਕਿ ਇਹ ਯਕੀਨੀ ਹੋ ਸਕੇ ਕਿ ਸਿੱਖਿਅਕ ਕਲਾਸਾਂ ਲਈ ਜ਼ਿਆਦਾ ਸਮਾਂ ਮਿਲ ਸਕੇ। ਉਥੇ ਬੋਰਡ ਨੇ ਅਧਿਆਪਕਾਂ ਨੂੰ ਸੁਝਾਅ ਦਿੱਤਾ ਹੈ ਕਿ ਘਰਾਂ ’ਚ ਬੱਚਿਆਂ ਨੂੰ ਰਚਨਾਤਮਕ ਗਤੀਵਿਧੀਆਂ ਮੌਜੂਦਾ ਸਮੇਂ ਦੇ ਦੌਰਾਨ ਦੇਣ ਤਾਂ ਕਿ ਉਹ ਵਿਅਸਤ ਰਹਿਣ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਐੱਨ.ਸੀ.ਆਰ.ਟੀ. ਨੇ ਵੀ ਬੀਤੇ ਦਿਨੀਂ ਇਕ ਐਕਟੀਵਿਟੀ ਕਲੈਂਡਰ ਜਾਰੀ ਕੀਤਾ ਹੈ, ਜਿਸ ’ਚ ਦੱਸਿਆ ਗਿਆ ਕਿ ਬੱਚੇ ਪੂਰੇ ਸਾਲ ਕਿਹੜੀਆਂ ਗਤੀਵਿਧੀਆਂ ’ਚ ਭਾਗ ਲੈਣਗੇ ਪਰ 9ਵੀਂ ਅਤੇ 12ਵੀਂ ਤੱਕ ਦੇ ਸਿਲੇਬਸ ਬਾਰੇ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸੀ.ਬੀ.ਐੱਸ.ਈ. ਹਰ ਪਹਿਲੂ ਅਤੇ ਸੁਝਾਅ ’ਤੇ ਗੌਰ ਕਰੇਗੀ। ਸੀ.ਬੀ.ਐੱਸ.ਈ. ਪਾਠਕ੍ਰਮ ਨੂੰ ਸੰਸ਼ੋਧਿਤ ਜਾਂ ਜ਼ਿਆਦਾ ਉਪਯੋਗੀ ਇਸ ਲਈ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਲਾਕਡਾਊਨ ਨਾਲ ਖਰਾਬ ਹੋ ਰਹੇ ਸਮੇਂ ਦੀ ਭਰਪਾਈ ਕੀਤੀ ਜਾ ਸਕੇ। 

ਫੀਸ ਮਸਲੇ ’ਤੇ ਸੀ. ਬੀ. ਐੱਸ. ਈ. ਨੇ ਵੀ ਰਾਜਾਂ ਨੂੰ ਲਿਖਿਆ ਪੱਤਰ

ਕੋਰੋਨਾ ਵਾਇਰਸ ਦੇ ਖੌਫ ਦੇ ਵਿਚਕਾਰ ਆਪਣੇ ਬੱਚਿਆਂ ਦੀ ਫੀਸ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਦੋਗੁਣੀ ਹੋ ਰਹੀ ਹੈ। ਕੇਂਦਰੀ ਮੰਤਰੀ ਡਾ. ਰਮੇਸ਼ ਪੋਖੀਰਆਲ ਨਿਸ਼ੁੰਕ ਵੱਲੋਂ ਸਕੂਲ ਸੰਚਾਲਕਾਂ ਨੂੰ ਅਤੇ ਬਾਅਦ ’ਚ ਹੁਣ ਸੀ. ਬੀ. ਐੱਸ. ਈ. ਨੇ ਵੀ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਸੀ. ਬੀ. ਐੱਸ. ਈ. ਨੇ ਕਿਹਾ ਕਿ ਬੱਚਿਆਂ ਦੀ ਸਕੂਲ ਫੀਸ ਅਤੇ ਸਟਾਫ ਦੀ ਤਨਖਾਹ ਦੇ ਮੁੱਦੇ ’ਤੇ ਵਿਚਾਰ ਕਰਨ। ਸੀ. ਬੀ. ਐੱਸ. ਈ. ਦੇ ਸੈਕਟਰੀ ਅਨੁਰਾਗ ਤ੍ਰਿਪਾਠੀ ਵਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਰਾਜਾਂ ਨੂੰ ਵਰਤਮਾਨ ਸਥਿਤੀ ਅਤੇ ਸਕੂਲੀ ਸਿੱਖਿਆ ਵਿਵਸਥਾ ਨਾਲ ਜੁੜੇ ਸਾਰੇ ਪੱਖਕਾਰਾਂ ਨੂੰ ਪੇਸ਼ ਆਉਣ ਵਾਲੀ ਪ੍ਰੇਸ਼ਾਨੀ ਨੂੰ ਧਿਆਨ ਵਿਚ ਰੱਖ ਸਕੂਲ ਫੀਸ ਦੇ ਇਕਮੁਸ਼ਤ ਭੁਗਤਾਨ ਅਤੇ ਸਿੱਖਿਅਕਾਂ ਦੇ ਵੇਤਨ ਦੇ ਮੁੱਦੇ ’ਤੇ ਸਾਰੇ ਪੱਖ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਵਿਚਾਰ ਕਰਨ।


author

rajwinder kaur

Content Editor

Related News