ਸੋਮਵਾਰ ਨੂੰ ਜਾਰੀ ਹੋਵੇਗੀ CBSE 12ਵੀਂ ਤੇ 10ਵੀਂ ਦੀ ਪੈਂਡਿੰਗ ਪ੍ਰੀਖਿਆ ਦੀ ਡੇਟਸ਼ੀਟ

Sunday, May 17, 2020 - 08:29 AM (IST)

ਸੋਮਵਾਰ ਨੂੰ ਜਾਰੀ ਹੋਵੇਗੀ CBSE 12ਵੀਂ ਤੇ 10ਵੀਂ ਦੀ ਪੈਂਡਿੰਗ ਪ੍ਰੀਖਿਆ ਦੀ ਡੇਟਸ਼ੀਟ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ 10ਵੀਂ ਅਤੇ 12ਵੀਂ ਦੀ ਪੈਡਿੰਗ ਪ੍ਰੀਖਿਆ ਦੀ ਡੇਟਸ਼ੀਟ ਸੋਮਵਾਰ ਨੂੰ ਜਾਰੀ ਹੋਵੇਗੀ। ਐੱਮ. ਐੱਚ. ਆਰ. ਡੀ. ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਸ ਦੀ ਜਾਣਕਾਰੀ ਦਿੱਤੀ। ਭਾਵੇਂ ਨਿਸ਼ੰਕ ਨੇ ਪਹਿਲਾਂ ਸ਼ਨੀਵਾਰ ਸ਼ਾਮ 5 ਵਜੇ ਡੇਟਸ਼ੀਟ ਘੋਸ਼ਿਤ ਕਰਨ ਦੀ ਸੂਚਨਾ ਦਿੱਤੀ ਸੀ ਪਰ ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ ਕਿ ਸੀ. ਬੀ. ਐੱਸ. ਈ. ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਕੁਝ ਤਕਨੀਕੀ ਪਹਿਲੂਆਂ ਨੂੰ ਧਿਆਨ ’ਚ ਰੱਖਿਆ ਜਾ ਰਿਹਾ ਹੈ। ਇਸੇ ਵਜਾ ਨਾਲ ਹੁਣ ਡੇਟਸ਼ੀਟ 18 ਮਈ ਨੂੰ ਘੋਸ਼ਿਤ ਕੀਤੀ ਜਾਵੇਗੀ। ਇਥੇ ਦੱਸ ਦੇਈਏ ਕਿ ਸੀ. ਬੀ. ਐੱਸ. ਈ. ਦੀ ਪੈਂਡਿੰਗ ਪ੍ਰੀਖਿਆ 1 ਤੋਂ 15 ਜੁਲਾਈ ਨੂੰ ਹੋਵੇਗੀ।


author

Babita

Content Editor

Related News