CBSE ਬੋਰਡ ਪ੍ਰੀਖਿਆ ’ਚ ਰਵਨੀਤ ਕੌਰ ਨੇ 98.4 ਅੰਕਾਂ ਨਾਲ ਜ਼ਿਲੇ ਚੋਂ ਕੀਤਾ ਟਾਪ
Thursday, Jul 16, 2020 - 01:17 AM (IST)
ਫਗਵਾਡ਼ਾ, (ਜਲੋਟਾ)- ਸੀ. ਬੀ. ਐੱਸ. ਈ. ਵਲੋਂ ਐਲਾਨੇ ਗਏ ਦਸਵੀਂ ਕਲਾਸ ਦੀ ਪ੍ਰੀਖਿਆ ਦੇ ਸਾਲਾਨਾ ਨਤੀਜਿਆਂ ’ਚ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਦਾ ਨਤੀਜਾ ਇਸ ਵਾਰ ਇਤਿਹਾਸਕ ਰਿਹਾ ਹੈ। ਦਸਵੀਂ ਦੀ ਪ੍ਰੀਖਿਆ ਦੇਣ ਵਾਲੇ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੇ ਪਹਿਲੇ ਦਰਜ਼ੇ ਵਿਚ ਪ੍ਰੀਖਿਆ ਪਾਸ ਕੀਤੀ ਹੈ। ਜਿਨਾਂ ਵਿਚ 19 ਵਿਦਿਆਰਥੀ 90 ਫੀਸਦੀ ਤੋਂ ਵਧੇਰੇ ਅੰਕ ਹਾਸਲ ਕਰਨ ਵਿਚ ਸਫਲ ਰਹੇ। ਹਾਲਾਂਕਿ ਕੁਝ ਵਿਦਿਆਰਥੀ ਅਜਿਹੇ ਵੀ ਹਨ ਜੋ ਸਿਰਫ ਕੁਝ ਪੁਆਇੰਟਾਂ ਨਾਲ ਹੀ 90 ਫੀਸਦੀ ਦੇ ਆਂਕਡ਼ੇ ਨੂੰ ਛੋਹਣ ਤੋਂ ਵਾਂਝੇ ਰਹਿ ਗਏ। ਸਕੂਲ ਪ੍ਰਿੰਸੀਪਲ ਮੁਨੀਸ਼ ਜੈਨ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਅਤੇ ਸਿਹਤ ਵਿਭਾਗ ਹੁਸ਼ਿਆਰਪੁਰ ’ਚ ਤਾਇਨਾਤ ਪਰਮਿੰਦਰ ਸਿੰਘ ਦੀ ਹੋਣਹਾਰ ਸਪੁੱਤਰੀ ਰਵਨੀਤ ਕੌਰ ਨੇ 98.4 ਫੀਸਦੀ ਅੰਕਾਂ ਨਾਲ ਜ਼ਿਲਾ ਕਪੂਰਥਲਾ ਵਿਚ ਟਾਪ ਕੀਤਾ ਹੈ। ਇਸ ਸੈਸ਼ਨ ਵਿਚ ਕੁੱਲ 176 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਨ੍ਹਾਂ ਵਿਚੋਂ ਗੌਤਮ ਆਨੰਦ ਨੇ 97.4 ਫੀਸਦੀ , ਸੋਨਲ ਧੰਜਲ ਨੇ 96.8 ਫੀਸਦੀ, ਮਾਨਸ ਨੇ 96.2 ਫੀਸਦੀ, ਜੈਸੀ ਕਲੇਰ ਨੇ 96 ਫੀਸਦੀ, ਅਗਰਿਮ ਸੂਦ ਨੇ 95.6 ਫੀਸਦੀ, ਜੈਸਮੀਨ ਕੌਰ ਨੇ 95.2 ਫੀਸਦੀ, ਹਿਮਾਂਸ਼ੂ ਬਸਰਾ ਨੇ 95 ਫੀਸਦੀ, ਕੋਮਲ ਸੈਣੀ ਨੇ 94.4 ਫੀਸਦੀ, ਜੀਆ ਨੇ 94.4 ਫੀਸਦੀ, ਹਿਤੇਸ਼ ਸ਼ਰਮਾ ਨੇ 94.2 ਫੀਸਦੀ, ਸ਼ਬਰੀਨਾ ਨੇ 94 ਫੀਸਦੀ, ਲਲਿਤ ਬੰਗਡ਼ ਨੇ 93.2 ਫੀਸਦੀ, ਰਾਧਿਕਾ ਘਈ ਨੇ 93 ਫੀਸਦੀ , ਹਰਮੀਤ ਕੌਰ ਭੱਟੀ ਨੇ 92.6 ਫੀਸਦੀ, ਹੰਸੀ ਸੂਦ ਨੇ 91.2 ਫੀਸਦੀ, ਅਰਸ਼ਦੀਪ ਬੱਜਰ ਨੇ 90.6 ਫੀਸਦੀ, ਜੈਸਮੀਨ ਰਾਠੌਰ ਨੇ 90.6 ਫੀਸਦੀ, ਅਮਨਪ੍ਰੀਤ ਕੌਰ ਨੇ 89.6 ਫੀਸਦੀ ਅੰਕ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ 30 ਵਿਦਿਆਰਥੀਆਂ ਨੇ 80 ਤੋਂ 90 ਫੀਸਦੀ, 48 ਵਿਦਿਆਰਥੀਆਂ ਨੇ 70 ਤੋਂ 80 ਫੀਸਦੀ , 47 ਵਿਦਿਆਰਥੀਆਂ ਨੇ 60 ਤੋਂ 70 ਫੀਸਦੀ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ । ਵਿਦਿਆਰਥੀਆਂ ਦੀ ਇਸ ਇਤਿਹਾਸਕ ਪ੍ਰਾਪਤੀ ਲਈ ਸਕੂਲ ਦੇ ਪ੍ਰਧਾਨ ਮਹਿੰਦਰ ਪਾਲ ਜੈਨ ਨੇ ਸਮੂਹ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਪ੍ਰਾਪਤੀ ਬੱਚਿਆਂ ਦੀ ਅਣਥੱਕ ਮਿਹਨਤ ਅਤੇ ਸਕੂਲ ਦੇ ਸਟਾਫ ਦੇ ਉਚਿੱਤ ਮਾਰਗ ਦਰਸ਼ਨ ਸਦਕਾ ਹੀ ਸੰਭਵ ਹੋਈ ਹੈ ਜਿਸ ਲਈ ਸਾਰੇ ਹੀ ਵਧਾਈ ਦੇ ਪਾਤਰ ਹਨ। ਉਨ੍ਹਾਂ ਵਿਦਿਆਰਥੀਆਂ ਦੇ ਉੱਚ ਸਿੱਖਿਆ ਪ੍ਰਾਪਤ ਕਰ ਕੇ ਸਫਲ ਨਾਗਰਿਕ ਬਣਨ ਲਈ ਪ੍ਰਾਰਥਨਾ ਵੀ ਕੀਤੀ।