ਪੰਜਾਬ ਦੇ IPS ਅਫ਼ਸਰ 'ਕੁਲਦੀਪ ਸਿੰਘ ਚਹਿਲ' ਨਵੀਂ ਮੁਸੀਬਤ 'ਚ, CBI ਨੇ ਸ਼ੁਰੂ ਕੀਤੀ ਜਾਂਚ
Friday, Feb 03, 2023 - 10:08 AM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਸਾਬਕਾ ਐੱਸ. ਐੱਸ. ਪੀ. ਅਤੇ ਜਲੰਧਰ ਦੇ ਕਮਿਸ਼ਨਰ ਆਫ ਪੁਲਸ ਕੁਲਦੀਪ ਸਿੰਘ ਚਹਿਲ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਗਲਤ ਵਿਵਹਾਰ ਦੇ ਦੋਸ਼ ਲੱਗੇ ਹਨ। ਸੀ. ਬੀ. ਆਈ. ਨੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਈ. ਪੀ. ਐੱਸ. ਚਹਿਲ ਦੀ ਜਾਂਚ ਸਬੰਧੀ ਚੰਡੀਗੜ੍ਹ ਪ੍ਰਸ਼ਾਸਕ ਬੀ. ਐੱਲ. ਪੁਰੋਹਿਤ ਨੇ ਸੀ. ਬੀ. ਆਈ. ਨੂੰ ਪੱਤਰ ਲਿਖਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਪੂਰੀ ਕਰਨ ਜਾ ਰਹੀ ਇਕ ਹੋਰ ਗਾਰੰਟੀ, CM ਮਾਨ ਨੇ ਕਰ ਦਿੱਤਾ ਐਲਾਨ
ਪ੍ਰਸ਼ਾਸਕ ਦਾ ਪੱਤਰ ਮਿਲਦਿਆਂ ਹੀ ਸੀ. ਬੀ. ਆਈ. ਨੇ ਭ੍ਰਿਸ਼ਟਾਚਾਰ ਅਤੇ ਗਲਤ ਵਿਵਹਾਰ ਦੇ ਦੋਸ਼ ਦੀ ਜਾਂਚ ਲਈ ਆਈ. ਪੀ. ਐੱਸ. ਚਹਿਲ ਖ਼ਿਲਾਫ਼ ਪ੍ਰੀ-ਲਿਮੀਨਰੀ ਇਨਕੁਆਇਰੀ ਮਾਰਕ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ 'ਚ 3 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਹੀ ਚਹਿਲ ਨੂੰ ਰਿਪੈਟਰੀਏਟ (ਕੈਡਰ ਵਾਪਸੀ) ਕਰ ਦਿੱਤਾ ਗਿਆ ਸੀ। ਇਸ ਦੇ ਪਿੱਛੇ ਉਨ੍ਹਾਂ ਦੇ ਵਿਵਹਾਰ ਨੂੰ ਕਾਰਨ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਬੋਰਡ ਨੇ ਜਾਰੀ ਕੀਤਾ ਇਹ ਸ਼ਡਿਊਲ
ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ 12 ਦਸੰਬਰ ਨੂੰ ਰਿਲੀਵ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਡੀ. ਆਈ. ਜੀ. ਰੈਂਕ ਦੇ ਤਹਿਤ 21 ਜਨਵਰੀ ਨੂੰ ਜਲੰਧਰ ਦਾ ਕਮਿਸ਼ਨਰ ਆਫ ਪੁਲਸ ਤਾਇਨਾਤ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ