ਜਗਰਾਓਂ 'ਚ 'ਘੋੜਿਆਂ ਦੀ ਮੰਡੀ' ਦਾ ਦੂਜਾ ਦਿਨ, ਪੁੱਜਿਆ 74 ਲੱਖ ਦਾ ਘੋੜਾ

08/29/2021 12:40:13 PM

ਜਗਰਾਓਂ (ਰਾਜ) : ਜਗਰਾਓਂ ਦੀ ਪਸ਼ੂ ਮੰਡੀ ਵਿਚ ਚੱਲ ਰਹੀ ਘੋੜਿਆਂ ਦੀ ਮੰਡੀ ਦੇ ਦੂਜੇ ਦਿਨ 1100 ਤੋਂ ਉਪਰ ਘੋੜੇ ਮੰਡੀ ਵਿਚ ਪਹੁੰਚੇ। ਇਸ ਮੰਡੀ 'ਚ ਗੁਜਰਾਤ ਦੇ ਇਕ ਘੋੜੇ ਦੀ ਕੀਮਤ 74 ਲੱਖ ਰੁਪਏ ਤੱਕ ਦੱਸੀ ਗਈ ਪਰ ਉਸਦਾ ਮਾਲਕ ਅਜੇ ਵੀ ਇਸ ਘੋੜੇ ਨੂੰ ਵੇਚਣਾ ਨਹੀਂ ਚਾਹੁੰਦਾ ਸੀ ਪਰ ਉਹ ਇਸ ਘੋੜੇ ਜ਼ਰੀਏ ਬਰੀਡ ਕਰਵਾਉਣ ਲਈ 31000 ਰੁਪਏ ਜ਼ਰੂਰ ਲੈ ਕੇ ਹੋਰ ਕਿਸਾਨਾਂ ਦਾ ਫ਼ਾਇਦਾ ਕਰ ਰਿਹਾ ਸੀ।

ਇਹ ਵੀ ਪੜ੍ਹੋ : ਸਮਰਾਲਾ 'ਚ ਸਹੁਰਿਆਂ ਵੱਲੋਂ ਨੂੰਹ 'ਤੇ ਹੈਵਾਨੀਅਤ ਦਿਖਾਉਣ ਦੀ ਦਿਲ ਕੰਬਾਊ ਵੀਡੀਓ ਹੋਈ ਵਾਇਰਲ

PunjabKesari

ਮੰਡੀ ਦੇ ਠੇਕੇਦਾਰ ਮਨਜੀਤ ਸਿੰਘ ਧਾਲੀਵਾਲ ਨੇ ਕੋਰੋਨਾ ਦੇ ਡੇਢ ਸਾਲ ਬਾਅਦ ਮੰਡੀ 'ਚ ਕਿਸਾਨਾਂ ਦਾ ਉਤਸ਼ਾਹ ਦੇਖ ਕੇ ਕਿਹਾ ਕਿ ਅਜੇ ਇਸ ਮੰਡੀ ਵਿਚ ਹੋਰ ਵੀ ਕਾਫੀ ਜਾਨਵਰ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ਮੋਗਾ ਜ਼ਿਲ੍ਹੇ ਦੇ ਧੂੜਕੋਟ ਇਲਾਕੇ ਦੇ ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਰਵਾੜੀ ਘੋੜਾ ਪਿਛਲੇ ਮਹੀਨੇ ਹੀ ਗੁਜਰਾਤ ਤੋਂ ਬਹੁਤ ਉੱਚੀ ਕੀਮਤ 'ਤੇ ਖ਼ਰੀਦਿਆ ਹੈ ਤੇ ਇਸ ਨੂੰ ਉਹ ਹੁਣ ਪਹਿਲੀ ਵਾਰ ਮੰਡੀ ਵਿਚ ਲੈ ਕੇ ਆਏ ਹਨ।

ਇਹ ਵੀ ਪੜ੍ਹੋ : ਧੀ ਬਰਾਬਰ ਮਾਸੂਮ ਬੱਚੀ ਨਾਲ 5 ਬੱਚਿਆਂ ਦੇ ਪਿਓ ਦੀ ਹੈਵਾਨੀਅਤ, ਚੁਬਾਰੇ 'ਤੇ ਲਿਜਾ ਕੇ ਕੀਤਾ ਜਬਰ-ਜ਼ਿਨਾਹ

PunjabKesari

ਉਨ੍ਹਾਂ ਦੱਸਿਆ ਕਿ ਇਸ ਘੋੜੇ ਦੀ ਖ਼ੁਰਾਕ ਵੀ ਕੋਈ ਸਪੈਸ਼ਲ ਨਹੀਂ ਹੈ, ਸਗੋਂ ਆਮ ਘੋੜਿਆਂ ਵਰਗੀ ਹੀ ਇਸ ਦੀ ਖ਼ੁਰਾਕ ਹੈ। ਉਨ੍ਹਾਂ ਨੇ ਖੁੱਲ੍ਹ ਕੇ ਇਸ ਘੋੜੇ ਦੀ ਕੀਮਤ ਭਾਵੇਂ ਨਹੀਂ ਦੱਸੀ ਪਰ ਨੇੜਲੇ ਲੋਕਾਂ ਨੇ ਦੱਸਿਆ ਕਿ ਇਸ ਘੋੜੇ ਦੀ ਕੀਮਤ ਜਤਿੰਦਰ ਸਿੰਘ ਨੂੰ 74 ਲੱਖ ਰੁਪਏ ਮਿਲ ਰਹੀ ਹੈ ਪਰ ਅਜੇ ਉਨ੍ਹਾਂ ਦਾ ਇਸ ਘੋੜੇ ਨੂੰ ਵੇਚਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਨੇ ਕਿਹਾ ਕਿ ਇਸ ਘੋੜੇ ਤੋਂ ਕਿਸੇ ਵੀ ਘੋੜੀ ਨੂੰ ਬਰੀਡ ਕਰਵਾਉਣ ਦੀ ਫ਼ੀਸ 31,000 ਰੁਪਏ ਰੱਖੀ ਗਈ ਹੈ ਅਤੇ ਕੋਈ ਵੀ ਘੋੜਿਆਂ ਦੇ ਸ਼ੌਕੀਨ ਇਸ ਘੋੜੇ ਤੋਂ ਬਰੀਡ ਕਰਵਾ ਸਕਦੇ ਹਨ। 
ਇਹ ਵੀ ਪੜ੍ਹੋ : ਪੰਜਾਬ 'ਚ ਤਿਓਹਾਰਾਂ ਦੇ ਸੀਜ਼ਨ ਦੌਰਾਨ DGP ਦੀ ਜਨਤਾ ਨੂੰ ਖ਼ਾਸ ਅਪੀਲ, ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News