ਭਾਰੀ ਮਾਤਰਾ ''ਚ ਦੇਸੀ ਸ਼ਰਾਬ ਸਮੇਤ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ''ਤੇ ਕੇਸ ਦਰਜ, ਸਰਪੰਚ ਫਰਾਰ, ਭਰਾ ਗ੍ਰਿਫਤਾਰ

Thursday, Aug 24, 2017 - 01:48 PM (IST)

ਭਾਰੀ ਮਾਤਰਾ ''ਚ ਦੇਸੀ ਸ਼ਰਾਬ ਸਮੇਤ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ''ਤੇ ਕੇਸ ਦਰਜ, ਸਰਪੰਚ ਫਰਾਰ, ਭਰਾ ਗ੍ਰਿਫਤਾਰ

ਭਿੱਖੀਵਿੰਡ(ਸੁਖਚੈਨ,ਅਮਨ) - ਭਿੱਖੀਵਿੰਡ 'ਚ ਦੇਸੀ ਸ਼ਰਾਬ ਅਤੇ ਭੱਠੀ ਦਾ ਸਾਮਾਨ, ਨਸ਼ੀਲੀਆਂ ਗੋਲੀਆਂ ਦੇ ਕੈਪਸੂਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਅਨੁਸਾਰ ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ ਇਕ ਮੁਹਿੱਮ ਚਲਾਈ ਗਈ ਹੈ। ਇਸ ਮੁਹਿੱਮ ਸਦਕਾ ਸੀ. ਆਈ. ਸਟਾਫ ਭਿੱਖੀਵਿੰਡ ਨੇ ਇਕ ਅਕਾਲੀ ਸਰਪੰਚ ਅਤੇ ਉਸਦੇ ਭਰਾ 'ਤੇ ਥਾਣਾ ਵਲਹੋਟਾ ਕੇਸ ਦਰਜ ਕਰਕੇ ਕਾਬੂ ਕਰ ਲਿਆ ਪਰ ਸਰਪੰਚ ਭੱਜਣ 'ਚ ਕਾਮਯਾਬ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਭਿੱਖੀਵਿੰਡ ਦੇ ਇੰਨਚਾਰਜ ਐੱਸ. ਆਈ, ਕਸ਼ਮੀਰ ਸਿੰਘ ਨੇ ਦੱਸਿਆ ਕਿ ਥਾਣਾ ਵਲਹੋਟਾ ਦੇ ਐੱਸ. ਐੱਚ. ਓ. ਹਰਚੰਦ ਸਿੰਘ ਸਮੇਤ ਅਮਰਕੋਟ ਵਿਖੇ ਨਾਕਾਬੰਦੀ ਕੀਤੀ ਗਈ ਸੀ। ਉਕਤ ਨਾਕਾਬੰਦੀ ਦੌਰਾਨ ਕਿਸੇ ਸਲਾਹਕਾਰ ਨੇ ਇਤਲਾਹ ਦਿੱਤੀ ਕਿ ਸਰਪੰਚ ਜਰਮਨ ਸਿੰਘ ਵਲਹੋਟਾ ਅਤੇ ਉਸ ਦਾ ਭਰਾ ਸਰਵਨ ਸਿੰਘ ਜੋ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਦੇ ਘਰ ਰੇਡ ਕਰਨ 'ਤੇ ਬਹੁਤ ਸਾਰੀ ਸ਼ਰਾਬ ਬਰਾਮਦ ਹੋ ਸਕਦੀ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਘਰ 'ਚ ਰੇਡ ਮਾਰੀ ਤਾਂ ਇਹ ਦੋਵੇਂ ਵਿਅਕਤੀ ਜੋ ਦੇਸੀ ਸ਼ਰਾਬ ਦੀ ਲਾਹਣ 'ਚ ਹੱਥ ਮਾਰ ਰਹੇ ਸਨ, ਪੁਲਸ ਨੂੰ ਵੇਖਦਿਆਂ ਸਾਰ ਹੀ ਇਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਰਪੰਚ ਦੋੜਨ 'ਚ ਕਾਮਯਾਬ ਹੋ ਗਿਆ। ਪੁਲਸ ਨੇ ਸਰਵਨ ਸਿੰਘ ਪੁੱਤਰ ਨੇਕ ਸਿੰਘ ਨੂੰ ਕਾਬੂ ਕਰਕੇ ਸਾਰੀ ਲਾਹਣ ਅਤੇ ਦੇਸੀ ਸ਼ਰਾਬ ਕਬਜ਼ੇ 'ਚ ਲੈ ਲਈ। ਉਕਤ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸ ਤੋਂ 50 ਬਿੰਨਾ ਲੇਬਲ ਨਸ਼ੀਲੀਆਂ ਗੋਲੀਆਂ, 100 ਸੋਬੀਮੋਲ ਗੋਲੀਆਂ ਅਤੇ 40 ਕੈਪਸੂਲ ਬਰਾਮਦ ਕੀਤੇ ਹਨ। ਉਕਤ ਕਾਬੂ ਕੀਤੇ ਵਿਅਕਤੀ ਨੇ ਦੱਸਿਆ ਕਿ ਮੇਰੀ ਭਰਾ ਮੈਨੂੰ ਇਹ ਨਸ਼ੀਲੀਆ ਗੋਲੀਆ ਲਿਆ ਕੇ ਦਿੰਦਾ ਹੈ। ਇਸ ਤੋਂ ਇਲਾਵਾ ਦੇਸੀ ਲਾਹਣ 400 ਕਿਲੋਂ, 22680 ਐੱਮ.ਐੱਲ ਨਜਾਇਜ਼ ਦੇਸੀ ਸ਼ਰਾਬ ਅਤੇ ਭੱਠੀ ਦਾ ਸਾਮਾਨ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪੁਲਸ  ਵੱਖੋ-ਵੱਖ ਟੀਮਾ ਬਣਾ ਕੇ ਫਰਾਰ ਸਰਪੰਚ ਦੀ ਭਾਲ ਕਰ ਰਹੀ ਹੈ, ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

 


Related News