ਕਿਸਾਨਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਭਾਜਪਾ ਲੀਡਰਾਂ ਖਿਲਾਫ਼ ਮਾਮਲੇ ਦਰਜ ਹੋਣ : ਕਿਸਾਨ ਆਗੂ

Wednesday, Jul 14, 2021 - 02:41 AM (IST)

ਕਿਸਾਨਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਭਾਜਪਾ ਲੀਡਰਾਂ ਖਿਲਾਫ਼ ਮਾਮਲੇ ਦਰਜ ਹੋਣ : ਕਿਸਾਨ ਆਗੂ

ਚੰਡੀਗੜ੍ਹ/ਮਾਛੀਵਾੜਾ ਸਾਹਿਬ(ਟੱਕਰ,ਸਚਦੇਵਾ)- ਅੱਜ ਸਿੰਘੂ ਬਾਰਡਰ ਦਿੱਲੀ ਕਜਾਰੀਆ ਦਫ਼ਤਰ ਵਿਖੇ 32 ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਰੁਲਦੂ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਲਵੀਰ ਸਿੰਘ ਰਾਜੇਵਾਲ ਵੀ ਮੌਜੂਦ ਰਹੇ। ਮੀਟਿੰਗ ’ਚ ਸਰਬਸੰਮਤੀ ਨਾਲ ਏਜੰਡਾ ਪਾਸ ਕਰਕੇ ਮੰਗ ਕੀਤੀ ਗਈ ਕਿ ਜਿਹੜੇ ਭਾਜਪਾ ਲੀਡਰ ਅਤੇ ਆਗੂ ਕਿਸਾਨਾਂ ਨੂੰ ਭੱਦੀ ਸ਼ਬਦਾਵਲੀ ਵਰਤ ਕੇ ਉਕਸਾ ਰਹੇ ਹਨ, ਉਨ੍ਹਾਂ ਉੱਪਰ ਪਰਚੇ ਦਰਜ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ- ਗੁਰਨਾਮ ਸਿੰਘ ਚਢੂਨੀ ਨੂੰ ਆਪਣੇ ਖੁਦ ਦੇ ਬੂਥ ਤੋਂ ਮਿਲੀ ਇਕ ਵੋਟ : ਕੰਵਰ ਪਾਲ ਗੁੱਜਰ
ਉਨ੍ਹਾਂ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਦੇ ਝੰਡੇ ਵਰਤ ਕੇ ਆਪਣੇ ਵਿਰੋਧੀ ਕਰ ਰਹੀਆਂ ਹਨ, ਉਨ੍ਹਾਂ ’ਤੇ ਧਿਆਨ ਰੱਖਿਆ ਜਾਵੇ, ਤਾਂ ਜੋ ਕਿਸਾਨ ਮੋਰਚੇ ਦਾ ਨੁਕਸਾਨ ਨਾ ਹੋਵੇ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਛੱਡ ਕੇ ਕੇਵਲ ਭਾਜਪਾ ਆਗੂਆਂ ਤੇ ਲੀਡਰਾਂ ਦਾ ਡਟਵਾਂ ਵਿਰੋਧ ਜਾਰੀ ਰੱਖਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਨਾਲ ਹੱਥੋਪਾਈ ਹੋਣਾ। ਇਸ ਮੌਕੇ ਮਨਜੀਤ ਸਿੰਘ ਧਨੇਰ, ਜੰਗਬੀਰ ਸਿੰਘ ਚੌਹਾਨ, ਹਰਿੰਦਰ ਸਿੰਘ ਲੱਖੋਵਾਲ, ਬਲਵੰਤ ਸਿੰਘ ਬਹਿਰਾਮਕੇ, ਕੁਲਵੰਤ ਸਿੰਘ ਸੰਧੂ, ਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਕੁਲਦੀਪ ਸਿੰਘ ਬਜੀਦਪੁਰ, ਹਰਜੀਤ ਸਿੰਘ ਰਵੀ, ਮੁਕੇਸ਼ ਚੰਦਰ, ਕ੍ਰਿਪਾ ਸਿੰਘ, ਹਰਮੀਤ ਸਿੰਘ ਚਾਂਦੀ, ਡਾ. ਦਰਸ਼ਨ ਪਾਲ, ਪ੍ਰੇਮ ਸਿੰਘ ਭੰਗੂ, ਬੋਧ ਸਿੰਘ ਮਾਨਸਾ, ਬੂਟਾ ਸਿੰਘ ਸਾਦੀਪੁਰ ਵੀ ਮੌਜੂਦ ਸਨ।


author

Bharat Thapa

Content Editor

Related News