ਸਾਈਬਰ ਪੁਲਸ ਸਟੇਸ਼ਨ :ਪੰਜਾਬ ’ਚ 2, ਚੰਡੀਗੜ੍ਹ ’ਚ 0, ਹਿਮਾਚਲ ਪ੍ਰਦੇਸ਼ ’ਚ 1 ਅਤੇ ਹਰਿਆਣਾ ’ਚ 8
Friday, Feb 17, 2023 - 10:08 PM (IST)
ਭਾਵੇਂ ਹੀ ਦੇਸ਼ ’ਚ ਸਾਈਬਰ ਅਪਰਾਧ ਦੇ ਮਾਮਲੇ ਆਕਾਸ਼ ਛੂਹ ਰਹੇ ਹਨ, ਫਿਰ ਵੀ ਕਈ ਅਜਿਹੇ ਸੂਬੇ ਅਤੇ ਕੇਂਦਰ ਸ਼ਾਸਿਤ ਸੂਬੇ ਹਨ, ਜਿਥੇ ਕੋਈ ਸਾਈਬਰ ਅਪਰਾਧ ਪੁਲਸ ਸਟੇਸ਼ਨ (ਸੀ. ਸੀ. ਪੀ. ਐੱਸ.) ਨਹੀਂ ਹਨ ਜਾਂ ਸਿਰਫ ਨਾਂ ਲਈ ਹਨ। ਉਦਾਹਰਣ ਲਈ ਚੰਡੀਗੜ੍ਹ ’ਚ ਇਕ ਵੀ ਸੀ. ਸੀ. ਪੀ. ਐੱਸ. ਨਹੀਂ ਹੈ ਜਦਕਿ ਪੰਜਾਬ ’ਚ ਸਿਰਫ਼ 2 ਅਤੇ ਪੂਰੇ ਹਿਮਾਚਲ ’ਚ ਸਿਰਫ ਇਕ ਹੈ। ਇਸ ਦੇ ਉਲਟ ਹਰਿਆਣਾ ’ਚ 8 ਸੀ. ਸੀ. ਪੀ. ਐੱਸ. ਹਨ। 4 ਸੂਬਿਆਂ ਨੇ ਕੋਈ ਸੀ. ਸੀ. ਪੀ. ਐੱਸ. ਸਥਾਪਿਤ ਨਹੀਂ ਕੀਤਾ ਹੈ, ਜੋ ਬਹੁਤ ਅਜੀਬ ਲੱਗਦਾ ਹੈ। ਇਸ ਤੱਥ ’ਤੇ ਵਿਚਾਰ ਕਰੋ ਕਿ ਦੇਸ਼ ’ਚ ਸਾਈਬਰ ਅਪਰਾਧ ਦੇ ਮਾਮਲੇ 2018 ’ਚ 2.08 ਲੱਖ ਤੋਂ ਵਧ ਕੇ 2022 ’ਚ 13.91 ਲੱਖ ਹੋ ਗਏ ਹਨ। ਮਹਾਰਾਸ਼ਟਰ ਤੇ ਤਾਮਿਲਨਾਡੂ ਨੇ ਦੇਸ਼ ’ਚ ਸਭ ਤੋਂ ਵੱਧ ਗਿਣਤੀ ’ਚ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਸਥਾਪਿਤ ਕੀਤੇ ਹਨ। ਦੇਸ਼ ’ਚ ਸਥਾਪਿਤ 262 ਸੀ. ਸੀ. ਪੀ. ਐੱਸ. ’ਚੋਂ ਮਹਾਰਾਸ਼ਟਰ ਅਤੇ ਤਾਮਿਲਨਾਡੂ ਨੇ ਆਪਣੇ-ਆਪਣੇ ਸੂਬਿਆਂ ’ਚ 46 ਅਜਿਹੇ ਸਟੇਸ਼ਨ ਖੋਲ੍ਹੇ ਹਨ। ਪੱਛਮੀ ਬੰਗਾਲ ਨੇ 3 ਸਾਈਬਰ ਅਪਰਾਧ ਪੁਲਸ ਸਟੇਸ਼ਨ ਖੋਲ੍ਹੇ ਤਾਂ ਗੁਜਰਾਤ 24 ਦੇ ਨਾਲ ਚੌਥੇ ਸਥਾਨ ’ਤੇ ਹਨ।
ਇਹ ਵੀ ਪੜ੍ਹੋ : ਅਧਿਆਪਕਾਂ ਦੀ ਸਰਕਾਰ ਨੂੰ ਚਿਤਾਵਨੀ, ਮੰਗਾਂ ਨਾ ਮੰਨੀਆਂ ਤਾਂ ਮੁੱਖ ਮੰਤਰੀ ਨੂੰ ਭੇਜਣਗੇ ਆਪਣੇ ਖੂਨ ਦੀਆਂ ਬੋਤਲਾਂ
ਪੁਲਸ ਖੋਜ ਅਤੇ ਵਿਕਾਸ ਬਿਊਰੋ (ਬੀ. ਪੀ. ਆਰ. ਐਂਡ ਡੀ.) ਵੱਲੋਂ ਇਕੱਠੇ ਕੀਤੇ ਅੰਕੜਿਆਂ ਦੀ ਸੂਚੀ ’ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਿਹਾਰ ’ਚ ਸਿਰਫ ਇਕ ਸਾਈਬਰ ਅਪਰਾਧ ਪੁਲਸ ਸਟੇਸ਼ਨ ਹੈ ਜਦਕਿ ਸਾਈਬਰ ਕ੍ਰਾਈਮ ਦਾ ਗਲੋਬਲ ਹੱਬ ਮੰਨੇ ਜਾਣ ਵਾਲੇ ਝਾਰਖੰਡ (ਜਾਮਤਾੜਾ ਯਾਦ ਕਰੋ) ’ਚ 7 ਸਟੇਸ਼ਨ ਹਨ। ਬੀ. ਪੀ. ਆਰ. ਐਂਡ ਡੀ ਆਪਣੇ ਪ੍ਰਕਾਸ਼ਨ ‘ਪੁਲਸ ਸੰਗਠਨਾਂ ’ਤੇ ਡਾਟਾ’ ’ਚ ਸਾਈਬਰ ਅਪਰਾਧ ਪੁਲਸ ਸਟੇਸ਼ਨਾਂ ’ਤੇ ਅੰਕੜੇ ਇਕੱਠੇ ਕਰਦਾ ਹੈ ਅਤੇ ਪ੍ਰਕਾਸ਼ਿਤ ਕਰਦਾ ਹੈ। ਤਾਜ਼ਾ ਪ੍ਰਕਾਸ਼ਿਤ ਰਿਪੋਰਟ ਸਾਲ 2022 ਲਈ ਹੈ ਅਤੇ 1 ਜਨਵਰੀ 2022 ਤੱਕ 262 ਸਟੇਸ਼ਨ ਮੌਜੂਦ ਸਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਆਸਾਮ, ਸਿੱਕਮ, ਤ੍ਰਿਪੁਰਾ ਅਤੇ ਚੰਡੀਗੜ੍ਹ ਨੇ ਕੋਈ ਸਾਈਬਰ ਅਪਰਾਧ ਪੁਲਸ ਸਟੇਸ਼ਨ ਸਥਾਪਿਤ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਆਪਣੀ ਟੋਲ ਫ੍ਰੀ ਹੈਲਪਲਾਈਨ ਨੂੰ ਹੋਰ ਚੁਸਤ ਬਣਾਇਆ, ਡੀ.ਜੀ.ਪੀ. ਨੇ ਦਿੱਤੇ ਸਖ਼ਤ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।