ਰੇਤ ਦੀ ਨਾਜਾਇਜ਼ ਵਸੂਲੀ ਕਰਨ ''ਤੇ ''ਆਪ'' ਕੌਂਸਲਰ ''ਤੇ ਮਾਮਲਾ ਦਰਜ

Saturday, Oct 22, 2022 - 01:34 AM (IST)

ਰੇਤ ਦੀ ਨਾਜਾਇਜ਼ ਵਸੂਲੀ ਕਰਨ ''ਤੇ ''ਆਪ'' ਕੌਂਸਲਰ ''ਤੇ ਮਾਮਲਾ ਦਰਜ

ਫਿਲੌਰ (ਭਾਖੜੀ) : ਆਮ ਆਦਮੀ ਪਾਰਟੀ ਦੀ ਹਾਲ ਹੀ ’ਚ ਮੈਂਬਰਸ਼ਿਪ ਲੈਣ ਵਾਲੇ ਕੌਂਸਲਰ ਦਵਿੰਦਰ ਰੌਣੀ ਵਿਰੁੱਧ ਨਾਜਾਇਜ਼ ਮਾਈਨਿੰਗ ਤੋਂ ਇਲਾਵਾ ਨਾਜਾਇਜ਼ ਵਸੂਲੀ ਕਰਨ ਸਬੰਧੀ ਬਿਲਗਾ ਪੁਲਸ ਨੇ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਜਲੰਧਰ ਦਾ ਇਹ ਕੌਂਸਲਰ ਸਰਕਾਰ ਦੇ ਰੁਤਬੇ ’ਤੇ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ’ਚ ਆਪਣੇ ਰਸੂਖ ਦੀ ਦੁਰਵਰਤੋਂ ਕਰ ਰਿਹਾ ਸੀ। ਸੂਚਨਾ ਮੁਤਾਬਕ ਬਿਲਗਾ ਪੁਲਸ ਥਾਣਾ ਮੁਖੀ ਐੱਸ. ਐੱਚ. ਓ. ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਹਾਲ ਹੀ 'ਚ ‘ਆਪ’ ਵਿਚ ਸ਼ਾਮਲ ਹੋਣ ਵਾਲੇ ਕੌਂਸਲਰ ਦਵਿੰਦਰ ਕੁਮਾਰ ਰੌਣੀ ਨੇ ਸਤਲੁਜ ਦਰਿਆ ਦੇ ਆਸ-ਪਾਸ ਨਾਜਾਇਜ਼ ਰੂਪ ’ਚ ਮਾਈਨਿੰਗ ਕਰਨ ਤੇ ਆਪਣੇ ਰੁਤਬੇ ਦੇ ਜ਼ੋਰ ’ਤੇ ਜਬਰੀ ਵਸੂਲੀ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਸਰਹਿੰਦ ਭਾਖੜਾ ਨਹਿਰ 'ਚੋਂ ਵੱਡੀ ਗਿਣਤੀ 'ਚ ਮਿਲੇ ਰਾਕੇਟ ਲਾਂਚਰ! ਡੂੰਘੀ ਸਾਜ਼ਿਸ਼ ਦਾ ਖਦਸ਼ਾ

ਐੱਸ. ਐੱਸ. ਪੀ. ਜਲੰਧਰ ਸਵਰਣਦੀਪ ਸਿੰਘ ਦੇ ਨਿਰਦੇਸ਼ਾਂ ’ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਪੁਲਸ ਨੇ ਆਪ੍ਰੇਸ਼ਨ ਚਲਾਇਆ ਹੋਇਆ ਹੈ, ਜਿਸ ਦੇ ਤਹਿਤ ਬੀਤੇ ਹਫਤੇ ਬਿਲਗਾ ਪੁਲਸ ਨੇ ਅੱਧਾ ਦਰਜਨ ਤੋਂ ਵੱਧ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ’ਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ 3 ਟਿੱਪਰ ਅਤੇ ਰੇਤ ਨਾਲ ਭਰੀਆਂ 3 ਟਰਾਲੀਆਂ ਆਪਣੇ ਕਬਜ਼ੇ ’ਚ ਲੈ ਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਸੀ। ਜਦੋਂ ਜਾਂਚ ਅੱਗੇ ਵਧਾਈ ਤਾਂ ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਜਲੰਧਰ ਦਾ ਰਹਿਣ ਵਾਲਾ ਇਕ ਕੌਂਸਲਰ ਰੌਣੀ ਖੁੱਲ੍ਹੇਆਮ ਨਾਜਾਇਜ਼ ਵਸੂਲੀ ਦਾ ਕਾਰੋਬਾਰ ਕਰ ਰਿਹਾ ਹੈ। ਜਦੋਂ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਕੌਂਸਲਰ ਨੇ ਹਾਲ ਹੀ 'ਚ ‘ਆਪ’ ਦੀ ਮੈਂਬਰੀ ਲੈਣ ਦਾ ਦਾਅਵਾ ਕੀਤਾ ਸੀ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੋਂ ਬਾਅਦ ਉਕਤ ਕੌਂਸਲਰ ਦੇ ਵਿਰੁੱਧ ਵੀ ਨਾਜਾਇਜ਼ ਵਸੂਲੀ ਦਾ ਕੇਸ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ : ਹੈਰੋਇਨ ਵੇਚਣ ਬਦਲੇ ਅੰਮ੍ਰਿਤਸਰ ਦੇ ਰਾਜੇ ਤੋਂ ਮਿਲਣੇ ਸਨ ਪੈਸੇ, ਖੇਤੀਬਾੜੀ ਛੱਡ ਬਣੇ ਨਸ਼ਾ ਸਮੱਗਲਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News