ਕਾਰ ''ਚ ਜਿਊਂਦੇ ਸੜੇ ਵਕੀਲਾਂ ਦੇ ਮਾਮਲੇ ''ਚ ਨਵਾਂ ਮੋੜ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
Tuesday, Nov 24, 2020 - 08:43 PM (IST)
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ) : ਹੁਸ਼ਿਆਰਪੁਰ ਦੇ ਨਾਮੀ ਵਕੀਲ ਅਤੇ ਭਾਜਪਾ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਰਹੇ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਸਹਾਇਕ ਜੂਨੀਅਰ ਵਕੀਲ ਸੀਆ ਖੁੱਲਰ ਦੀ ਪੁਰਹੀਰਾਂ ਬਾਈਪਾਸ ਰੋਡ 'ਤੇ ਦੀਵਾਲੀ ਦੀ ਰਾਤ ਸ਼ੱਕੀ ਹਾਲਾਤ ਵਿਚ ਕਾਰ ਵਿਚ ਸੜ ਕੇ ਮੌਤ ਹੋਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਐਡਵੋਕੇਟ ਗੁਪਤਾ ਦੇ ਪੁੱਤਰ ਐਡਵੋਕੇਟ ਸੁਮਨਿੰਦਰ ਗੁਪਤਾ ਦੇ ਬਿਆਨ 'ਤੇ ਹੁਣ ਮ੍ਰਿਤਕ ਸੀਆ ਦੇ ਪਤੀ ਆਸ਼ੀਸ਼ ਕੁਸ਼ਵਾਹਾ ਤੇ ਉਸ ਦੇ ਦੋ ਹੋਰ ਸਾਥੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਦਿਲ ਕੰਬਾਊ ਵਾਰਦਾਤ, ਪਤੀ-ਪਤਨੀ ਤੇ ਧੀ ਦਾ ਸਿਰ 'ਚ ਗੋਲ਼ੀਆਂ ਮਾਰ ਕੇ ਕਤਲ
ਕਤਲ ਦੀ ਥਿਊਰੀ 'ਤੇ ਜਾਂਚ ਕਰ ਰਹੀ ਪੁਲਸ
ਥਾਣਾ ਮਾਡਲ ਟਾਊਨ ਦੀ ਪੁਲਸ ਹੁਣ ਇਸ ਬਹੁਚਰਚਿਤ ਮਾਮਲੇ ਨੂੰ ਹਾਦਸਾ ਨਹੀਂ ਸਗੋਂ ਕਤਲ ਦੇ ਐਂਗਲ ਨਾਲ ਜਾਂਚ ਕਰ ਰਹੀ ਹੈ। ਸ਼ਿਕਾਇਤ ਤੋਂ ਬਾਅਦ ਪੁਲਸ ਨੂੰ ਵੀ ਲੱਗ ਰਿਹਾ ਹੈ ਕਿ ਸ਼ਹਿਰ ਦੇ ਨਾਮੀ ਵਕੀਲ ਭਗਵੰਤ ਕਿਸ਼ੋਰ ਗੁਪਤਾ ਤੇ ਉਨ੍ਹਾਂ ਦੀ ਸਹਾਇਕ ਸੀਆ ਖੁੱਲਰ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਦੀ ਤਹਿਤ ਕਤਲ ਕੀਤਾ ਗਿਆ ਹੈ। ਪੁਲਸ ਦੀ ਹੁਣ ਤਕ ਜਾਂਚ ਵਿਚ ਸਾਹਮਣੇ ਆਇਆ ਕਿ ਆਸ਼ੀਸ਼ ਨੇ ਹੀ ਦੋਵਾਂ ਦਾ ਕਤਲ ਕਰਕੇ ਲਾਸ਼ ਸੀਆ ਦੀ ਗੱਡੀ ਵਿਚ ਰੱਖੀ। ਉਸ ਤੋਂ ਬਾਅਦ ਪੂਰੇ ਘਟਨਾਕ੍ਰਮ ਨੂੰ ਹਾਦਸੇ ਦਾ ਰੂਪ ਦਿੰਦੇ ਹੋਏ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਆਪ ਨੋਇਡਾ ਚਲਾ ਗਿਆ। ਸਾਜ਼ਿਸ਼ ਵਿਚ ਉਸ ਦੇ ਦੋ ਸਾਥੀ ਵੀ ਸ਼ਾਮਲ ਸਨ। ਪੁਲਸ ਨੇ ਤਿੰਨਾਂ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਤਿੰਨੇ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ। ਪੁਲਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਨੋਇਡਾ ਸਮੇਤ ਬੁਲੰਦ ਸ਼ਹਿਰ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਤੜਕਸਾਰ ਬਠਿੰਡਾ ਪੁਲਸ ਨੇ ਮੁਕਤਸਰ 'ਚ ਮਾਰਿਆ ਛਾਪਾ, ਜਾਣੋ ਕੀ ਹੈ ਪੂਰਾ ਮਾਮਲਾ
ਇੰਝ ਡੂੰਘਾ ਹੋਇਆ ਸ਼ੱਕ
ਮਿਲੀ ਜਾਣਕਾਰੀ ਅਨੁਸਾਰ ਪਹਿਲੇ ਪਤੀ ਨਾਲ ਤਲਾਕ ਤੋਂ ਬਾਅਦ ਦੂਜੇ ਪਤੀ ਆਸ਼ੀਸ਼ ਕੁਸ਼ਵਾਹਾ ਨਾਲ ਸੀਆ ਦੀ ਅਣਬਣ ਰਹਿਣ ਲੱਗੀ ਸੀ ਅਤੇ ਗੱਲ ਤਲਾਕ ਤਕ ਪਹੁੰਚ ਗਈ ਸੀ। ਐਡਵੋਕੇਟ ਗੁਪਤਾ ਨੇ ਦੋਵਾਂ ਦਰਮਿਆਨ ਵਾਰ-ਵਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਪਤਨੀ ਦੀ ਮੌਤ ਦੀ ਸੂਚਨਾ ਦੇ ਬਾਵਜੂਦ ਆਸ਼ੀਸ਼ ਦਾ ਹੁਸ਼ਿਆਰਪੁਰ ਨਾ ਪਹੁੰਚਣਾ ਤੇ ਪੁਲਸ ਜਾਂਚ ਵਿਚ ਸਹਿਯੋਗ ਨਾ ਦੇਣ ਅਤੇ ਫਿਰ ਬਾਅਦ ਹੁਣ ਫੋਨ ਵੀ ਬੰਦ ਆਉਣ ਕਾਰਣ ਪੁਲਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ। ਸ਼ੁਰੂਆਤੀ ਬਿਆਨਾਂ ਵਿਚ ਵਾਰ-ਵਾਰ ਪਲਟਣ, ਟੋਲ ਪਲਾਜ਼ਾ ਦੀ ਸੀ. ਸੀ. ਟੀ. ਵੀ. ਫੂਟੇਜ ਜਿਸ ਵਿਚ ਆਸ਼ੀਸ਼ ਦੀ ਗੱਡੀ ਰਾਤ 11.30 ਵਜੇ ਹੁਸ਼ਿਆਰਪੁਰ ਤੋਂ ਨਿਕਲਦੀ ਦਿਖਾਈ ਦਿੱਤੀ ਜਦਕਿ ਹਾਦਸਾ ਲਗਭਗ ਰਾਤ ਸਾਢੇ 10 ਵਜੇ ਦੇ ਕਰੀਬ ਵਾਪਰਿਆ ਸੀ। ਪੁਲਸ ਜਾਂਚ ਵਿਚ ਕਾਰ ਨੂੰ ਅੱਗ ਸ਼ਾਰਟ ਸਰਕਟ ਨਾਲ ਨਹੀਂ ਲੱਗੀ ਤੇ ਕਾਰ ਦਰੱਖਤ ਨਾਲ ਨਹੀਂ ਟਕਰਾਈ, ਬਿਨਾਂ ਟਕਰਾਏ ਹੀ ਅੱਗ ਕਿਵੇਂ ਲੱਗ ਗਈ ਅਤੇ ਗਲਤ ਦਿਸ਼ਾ 'ਚ ਹੋਣ ਦੇ ਬਾਵਜੂਦ ਕਾਰ ਦੇ ਘਿਸੜਣ ਦੇ ਨਿਸ਼ਾਨ ਮੌਕੇ 'ਤੇ ਨਾ ਹੋਣਾ ਸਾਫ਼ ਲੱਗਦਾ ਹੈ ਕਿ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਹੈ।
ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿੱਲ ਨੇ ਫੇਸਬੁੱਕ 'ਤੇ ਆਖੀ ਵੱਡੀ ਗੱਲ