ਇਨਸਾਨੀਅਤ ਸ਼ਰਮਸਾਰ: ਹਥਣੀ ਦੀ ਮੌਤ ਤੋਂ ਬਾਅਦ ਹੁਣ ਪੰਜਾਬ ''ਚ ਜਾਣਬੁੱਝ ਕੇ ਕੁੱਤੇ ''ਤੇ ਚੜ੍ਹਾਈ ਕਾਰ

Tuesday, Aug 18, 2020 - 06:29 PM (IST)

ਇਨਸਾਨੀਅਤ ਸ਼ਰਮਸਾਰ: ਹਥਣੀ ਦੀ ਮੌਤ ਤੋਂ ਬਾਅਦ ਹੁਣ ਪੰਜਾਬ ''ਚ ਜਾਣਬੁੱਝ ਕੇ ਕੁੱਤੇ ''ਤੇ ਚੜ੍ਹਾਈ ਕਾਰ

ਜਲੰਧਰ (ਸੋਨੂੰ): ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਇਹ ਕਹਾਵਤ ਬਿਲਕੁੱਲ ਫਿੱਟ ਬੈਠਦੀ ਹੈ ਇਸ ਘਟਨਾ 'ਤੇ। ਜਿੱਥੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਇਕ ਪਗੜੀਧਾਰੀ ਸਿੱਖ ਨੌਜਵਾਨ ਨੇ ਗਲੀ 'ਚ ਸੁੱਤੇ ਹੋਏ ਬੇਜ਼ੁਬਾਨ ਕੁੱਤੇ 'ਤੇ ਜਾਣ ਬੁੱਝ ਕੇ ਕਾਰ ਚੜ੍ਹਾ ਦਿੱਤੀ। ਇਸ ਦੇ ਬਾਅਦ ਕੁੱਤੇ ਦੀ ਜਾਨ ਬੱਚ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਕੈਮਰੇ 'ਚ ਵੀਡੀਓ ਕੈਦ ਹੋਣ ਦੇ ਬਾਅਦ ਪੀ.ਐੱਫ.ਏ. ਦੀ ਟੀਮ ਨੇ ਸ਼ਾਲਿਨੀ ਨੇ ਕਾਰ ਚਾਲਕ ਦੇ ਖ਼ਿਲਾਫ ਕਪੂਰਥਲਾ 'ਚ ਮਾਮਲਾ ਦਰਜ ਕਰਵਾਇਆ ਹੈ। ਫਿਲਹਾਲ ਅਜੇ ਪੁਲਸ ਨੇ ਨੌਜਵਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੇ ਬਾਅਦ ਨੌਜਵਾਨ ਫਰਾਰ ਹੋ ਗਿਆ ਹੈ। ਪੀ.ਐੱਫ.ਏ. ਦੀ ਟੀਮ ਦਾ ਸੰਚਾਲਨ ਕਰ ਰਹੀ ਸ਼ਾਲਿਨੀ ਮੇਨ ਦੱਸਿਆ ਕਿ ਉਨ੍ਹਾਂ ਦੇ ਕੋਲ ਸੀ.ਸੀ.ਟੀ.ਵੀ. ਫੁਟੇਜ ਆਈ ਸੀ, ਜਿਸ ਦੇ ਬਾਅਦ ਕਪੂਰਥਲਾ 'ਚ ਪੁਲਸ ਨੇ ਦੋਸ਼ੀ ਕਾਰ ਚਾਲਕ ਗੁਰਵਿੰਦਰ ਸਿੰਘ ਦੇ ਖ਼ਿਲਾਫ ਧਾਰਾ 429 ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ:  ਨਵਾਂਸ਼ਹਿਰ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਦਿਨ ਚੜ੍ਹਦਿਆਂ 3 ਲੋਕਾਂ ਦੀ ਮੌਤ

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਰਲ ਦੇ ਮਲੱਮਪੁਰ ਇਲਾਕੇ 'ਚ ਕੁੱਝ ਵਹਿਸ਼ੀ ਲੋਕਾਂ ਨੇ ਰੱਲ ਕੇ ਗਰਭਵਤੀ ਹਥਣੀ ਨੂੰ ਵਿਸਫੋਟਕ ਭਰਿਆ ਅਨਾਨਾਸ ਖੁਆ ਕੇ ਮਾਰਨ ਲਈ ਦਿੱਤਾ ਸੀ। ਇਸ ਮਾਸੂਮ ਜਾਨਵਰ ਦੇ ਜਬਾੜੇ ਬੁਰੀ ਤਰ੍ਹਾਂ ਨਾਲ ਫੱਟ ਗਏ ਸਨ ਅਤੇ ਦੰਦ ਵੀ ਟੁੱਟ ਗਏ ਸੀ। ਉਸ ਦਾ ਕਸੂਰ ਸਿਰਫ਼ ਇੰਨਾ ਸੀ ਕਿ ਖਾਣਾ ਲੱਭਣ ਉਹ ਸ਼ਹਿਰ ਵੱਲ ਆ ਗਈ ਸੀ।

ਇਹ ਵੀ ਪੜ੍ਹੋ:  ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ, 'ਹਾਈ ਸਿਕਓਰਟੀ' ਦੇ ਬਾਵਜੂਦ ਬਰਾਮਦ ਹੋਇਆ ਇਹ ਸਾਮਾਨ

PunjabKesari


author

Shyna

Content Editor

Related News