ਸਵਿੱਫਟ ਕਾਰ 'ਚ ਮਚੇ ਅੱਗ ਦੇ ਭਾਂਬੜ, ਜਿਊਂਦਾ ਸੜਿਆ 'ਸਾਬਕਾ ਸਰਪੰਚ' (ਵੀਡੀਓ)

Saturday, Apr 27, 2019 - 12:19 PM (IST)

ਲੁਧਿਆਣਾ (ਨਰਿੰਦਰ, ਰਾਜ, ਹਿਤੇਸ਼) : ਇੱਥੇ ਮੁੱਲਾਂਪੁਰ-ਦਾਖਾਂ ਰਾਏਕੋਟ ਰੋਡ 'ਤੇ ਉਸ ਸਮੇਂ ਲੋਕ ਸਹਿਮ ਗਏ, ਜਦੋਂ ਦਾਣਾ ਮੰਡੀ ਨੇੜੇ ਲੋਕਾਂ ਨੇ ਅਚਾਨਕ ਇਕ ਸਵਿੱਫਟ ਕਾਰ ਨੂੰ ਧੂੰ-ਧੂੰ ਕਰਕੇ ਸੜਦੀ ਹੋਈ ਦੇਖਿਆ। ਲੋਕਾਂ ਨੇ ਪਹਿਲਾਂ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ, ਜਿਸ ਤੋਂ ਬਾਅਦ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ।

PunjabKesari

ਮੌਕੇ 'ਤੇ ਪੁੱਜੀ ਪੁਲਸ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪਰ ਫਾਇਰ ਬ੍ਰਿਗੇਡ ਮੌਕੇ 'ਤੇ ਨਹੀਂ ਪੁੱਜੀ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਪੈਟਰੋਲ ਪੰਪ ਤੋਂ ਅੱਗ ਬੁਝਾਊ ਯੰਤਰ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਤੱਕ ਕਾਰ 'ਚ ਸਵਾਰ ਹਿੱਸੋਵਾਲ ਪਿੰਡ ਦੇ ਸਾਬਕਾ ਸਰਪੰਚ ਹਰਨੇਕ ਸਿੰਘ ਦੀ ਮੌਤ ਹੋ ਚੁੱਕੀ ਸੀ। ਅਤੇ ਉਸ ਦੀ ਲਾਸ਼ ਡਰਾਈਵਰ ਸੀਟ 'ਤੇ ਸੁੰਗੜ ਕੇ ਮਿੱਟੀ ਬਣ ਚੁੱਕੀ ਸੀ।

PunjabKesari

ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਚਾਨਕ ਕਾਰ 'ਚ ਅੱਗ ਲੱਗੀ ਦੇਖੀ ਤਾਂ ਸਭ ਨੇ ਮਿਲ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਬਕਾ ਸਰਪੰਚ ਨੂੰ ਨਹੀਂ ਬਚਾ ਸਕੇ।

PunjabKesari

ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਅੱਗ ਕਿਵੇਂ ਲੱਗ ਗਈ।


author

Babita

Content Editor

Related News