ਮਣੀਮਹੇਸ਼ ਦੀ ਯਾਤਰਾ 'ਤੇ ਗਏ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਹਾਦਸਾ, ਤਿੰਨ ਜਣਿਆਂ ਦੀ ਮੌਤ

Thursday, Aug 29, 2024 - 02:31 PM (IST)

ਮਣੀਮਹੇਸ਼ ਦੀ ਯਾਤਰਾ 'ਤੇ ਗਏ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਹਾਦਸਾ, ਤਿੰਨ ਜਣਿਆਂ ਦੀ ਮੌਤ

ਪਠਾਨਕੋਟ (ਸ਼ਾਰਦਾ)-ਮਣੀਮਹੇਸ਼ ਯਾਤਰਾ ਦੌਰਾਨ ਬੀਤੇ ਦਿਨ ਭਰਮੌਰ ਉਪ ਮੰਡਲ ’ਚ ਇਕ ਸੜਕ ਹਾਦਸੇ ’ਚ ਤਿੰਨ ਪਠਾਨਕੋਟ ਨਿਵਾਸੀ ਸ਼ਰਧਾਲੂਆਂ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਦਕਿ 10 ਲੋਕ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਬੀਤੀ ਸਵੇਰੇ ਲਗਭਗ 8 ਵਜੇ ਭਰਮੌਰ ਦੇ ਪੁਰਾਣੇ ਬੱਸ ਅੱਡੇ ਤੋਂ 13 ਸ਼ਰਧਾਲੂਆਂ ਨਾਲ ਭਰੀ ਇਕ ਗੱਡੀ (ਨੰਬਰ-ਐੱਚ. ਪੀ. 02ਸੀ0345) ਭਰਮਾਣੀ ਵੱਲ ਜਾ ਰਹੀ ਸੀ। ਜਦੋਂ ਇਹ ਘਰਾਡੂ-ਭਰਮਾਣੀ ਮੰਦਰ ਦੇ ਵਿਚਕਾਰ ਕਲੋਟੀ ਨਾਮਕ ਜਗ੍ਹਾ ’ਤੇ ਪਹੁੰਚੀ ਤਾਂ ਉਕਤ ਗੱਡੀ ਸੜਕ ਤੋਂ ਲਗਭਗ 100 ਮੀਟਰ ਹੇਠਾਂ ਸੇਬਾਂ ਦੇ ਬਗੀਚੇ ’ਚ ਜਾ ਡਿੱਗੀ।

ਇਹ ਵੀ ਪੜ੍ਹੋ-  ਦੋ ਧੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸੀ ਹੈਰਾਨ ਕਰ ਦੇਣ ਵਾਲੀ ਗੱਲ

ਇਸ ਹਾਦਸੇ ’ਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ, ਜਿਨ੍ਹਾਂ ਦੀ ਪਛਾਣ ਨੇਹਾ (21) ਪੁੱਤਰੀ ਜਨਕ ਰਾਜ ਨਿਵਾਸੀ ਪਠਾਨਕੋਟ, ਦੀਕਸ਼ਾ (39) ਪੁੱਤਰੀ ਰਾਜੇਸ਼ ਕੁਮਾਰ ਵਾਸੀ ਪਟੇਲ ਚੌਕ ਪਠਾਨਕੋਟ, ਲਾਡੀ (ਸੰਤਰੂਪ) ਵਾਸੀ ਪਟੇਲ ਚੌਕ ਪਠਾਨਕੋਟ ਵਜੋਂ ਹੋਈ। ਜਦੋਂ ਕਿ 10 ਜ਼ਖ਼ਮੀਆਂ ’ਚ ਆਰਤੀ (40) ਪਤਨੀ ਸੰਤਰੂਪ ਵਾਸੀ ਪਠਾਨਕੋਟ, ਮਾਨਵ (22) ਪੁੱਤਰ ਅਸ਼ੋਕ ਕੁਮਾਰ ਵਾਸੀ ਸ਼ਾਹ ਕਾਲੋਨੀ ਪਠਾਨਕੋਟ, ਵਿਵੇਕ ਕੁਮਾਰ (22) ਪੁੱਤਰ ਪਪਨ ਸ਼ਾਹੀਨ ਨਿਵਾਸੀ ਕਰਨ ਵਾਸ਼ ਜ਼ਿਲਾ ਬੁੰਦੇਲ ਸ਼ਹਿਰ (ਯੂ. ਪੀ.), ਸੌਰਵ (33) ਪੁੱਤਰ ਸੁਮਨ ਕੁਮਾਰ ਨਿਵਾਸੀ ਪਟੇਲ ਚੌਕ ਪਠਾਨਕੋਟ, ਰਾਜੇਸ਼ (45) ਪੁੱਤਰ ਨੇਕ ਰਾਮ ਵਾਸੀ ਪਟੇਲ ਚੌਕ ਪਠਾਨਕੋਟ, ਵਿਸ਼ਾਲ ਕੁਮਾਰ (34) ਵਾਸੀ ਪਠਾਨਕੋਟ, ਸ਼ਿਖਾ (27) ਪੁੱਤਰੀ ਰਾਜ ਕੁਮਾਰ ਪਠਾਨਕੋਟ, ਰਾਹੁਲ ਕੁਮਾਰ (33) ਪੁੱਤਰ ਬਲਜੀਤ ਗੁਲਹਾਟੀ ਵਾਸੀ ਢਾਂਗੂ ਪੀਰ ਪਠਾਨਕੋਟ, ਅਸ਼ੀਸ਼ (18) ਪੁੱਤਰ ਗੁੱਡੂ ਵਾਸੀ ਪਿੰਡ ਬਤਨੀ ਡਾਕਖਾਨਾ ਸਾਂਢੋ ਜ਼ਿਲਾ ਹਰਦੋਈ (ਯੂ. ਪੀ.), ਗੌਰਵ (17) ਪੁੱਤਰ ਰਾਜੇਸ਼ ਕੁਮਾਰ ਵਾਸੀ ਪਠਾਨਕੋਟ ਵਜੋਂ ਹੋਈ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਆੜ੍ਹਤੀਏ 'ਤੇ ਤਾਬੜਤੋੜ ਫਾਇਰਿੰਗ

ਖੰਡ ਚਿਕਿਤਸਾ ਅਫਸਰ ਭਰਮੌਰ ਸ਼ੁਭਮ ਭੰਡਾਰੀ ਨੇ ਕਿਹਾ ਕਿ ਪੰਜ ਜ਼ਖ਼ਮੀਆਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਖੇਤਰੀ ਹਸਪਤਾਲ ਚੰਬਾ ਰੈਫਰ ਕੀਤਾ ਗਿਆ ਹੈ। ਬਾਕੀ 5 ਜ਼ਖ਼ਮੀਆਂ ਦੀ ਸਥਿਤੀ ਸਥਿਰ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਭਰਮੌਰ ਕੁਲਬੀਰ ਸਿੰਘ ਰਾਣਾ, ਤਹਿਸੀਲਦਾਰ ਭਰਮੌਰ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਲਈ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਚੂਹਿਆਂ ਦੀ ਲੈਂਡਿੰਗ, ਦੇਖੋ ਹੈਰਾਨ ਕਰਨ ਵਾਲੀ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News