ਕੈਪਟਨ ਨੂੰ ਹੁਣ ਤੀਜੀ ਵਾਰ ਬਾਹਰ ਕੱਢਾਂਗੇ : ਬਾਦਲ

Monday, Feb 22, 2016 - 02:38 PM (IST)

ਕੈਪਟਨ ਨੂੰ ਹੁਣ ਤੀਜੀ ਵਾਰ ਬਾਹਰ ਕੱਢਾਂਗੇ : ਬਾਦਲ

ਸ੍ਰੀ ਮੁਕਤਸਰ ਸਾਹਿਬ : ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਲ ਪਰਿਵਾਰ ''ਤੇ ਕੀਤੇ ਤਿੱਖੇ ਹਮਲੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਵਾਬ ਦਿੱਤਾ ਹੈ। ਸ੍ਰੀ ਮੁਕਤਸਰ ਸਾਹਿਬ ਪੁੱਜੇ ਬਾਦਲ ਨੇ ਕਿਹਾ ਕਿ 2017 ''ਚ ਉਹ ਕੈਪਟਨ ਨੂੰ ਤੀਜੀ ਵਾਰ ਹਰਾ ਕੇ ਸੱਤਾ ਤੋਂ ਬਾਹਰ ਕੱਢਣਗੇ। ਜ਼ਿਕਰਯੋਗ ਹੈ ਕਿ ਕੈਪਟਨ ਨੇ ਪਟਿਆਲਾ ''ਚ ਬਿਆਨ ਦਿੱਤਾ ਸੀ ਕਿ ਬਾਦਲਾਂ ਨਾਲ ਸਿਰਫ ਉਹ ਹੀ ਨਜਿੱਠ ਸਕਦੇ ਹਨ, ਜਿਸ ਦਾ ਹੁਣ ਮੁੱਖ ਮੰਤਰੀ ਨੇ ਜਵਾਬ ਦਿੱਤਾ ਹੈ।
ਇਸ ਦੌਰਾਨ ਮੁੱਖ ਮੰਤਰੀ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਨੂੰ ਲੈ ਕੇ ਕੋਈ ਵੀ ਪ੍ਰਤੀਕਰਮ ਦੇਣ ਤੋਂ ਇਨਕਾਰ ਕਰ ਦਿੱਤਾ।


author

Gurminder Singh

Content Editor

Related News