'ਦਾਖਾ' ਸੀਟ ਹਾਰਨ ਤੋਂ ਬਾਅਦ ਕੈਪਟਨ ਦੇ ਦਫਤਰ 'ਚ ਪਸਰੀ ਸੁੰਨ
Friday, Oct 25, 2019 - 08:51 AM (IST)
ਲੁਧਿਆਣਾ (ਨਰਿੰਦਰ) : ਮੁੱਲਾਂਪੁਰ ਦਾਖਾ ਸੀਟ 'ਤੇ ਹੋਈ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਵੱਡੀ ਜਿੱਤ ਹਾਸਲ ਕੀਤੀ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਹਾਰ ਗਏ। ਇਸ ਹਾਰ ਤੋਂ ਬਾਅਦ ਜਿੱਥੇ ਅਕਾਲੀ ਦਲ ਵਲੋਂ ਜਸ਼ਨ ਮਨਾਏ ਗਏ, ਉੱਥੇ ਹੀ ਕਾਂਗਰਸ ਦੇ ਦਫਤਰ 'ਚ ਸੁੰਨ ਪਸਰੀ ਹੋਈ ਦੇਖੀ ਗਈ। ਕੈਪਟਨ ਸੰਦੀਪ ਸਿੰਘ ਸੰਧੂ ਦੇ ਦਫਤਰ 'ਚ ਖਾਮੋਸ਼ੀ ਛਾਈ ਰਹੀ।
ਅਕਾਲੀ ਵਰਕਰਾਂ ਵਲੋਂ ਤਾਂ ਭੰਗੜੇ ਪਾਏ ਜਾ ਰਹੇ ਸਨ ਪਰ ਕਾਂਗਰਸੀ ਜਿਵੇਂ ਗਾਇਬ ਹੀ ਹੋ ਗਏ। ਅਕਾਲੀ ਦਲ ਨੂੰ ਜਿੱਤਦਾ ਹੋਇਆ ਦੇਖ ਕੇ ਸਮੂਹ ਕਾਂਗਰਸ ਲੀਡਰਸ਼ਿਪ ਦਫਤਰ 'ਚੋਂ ਚਲੀ ਗਈ ਅਤੇ ਦਫਤਰ ਨੂੰ ਤਾਲਾ ਲਾ ਦਿੱਤਾ ਗਿਆ। ਉੱਥੇ ਹੀ ਅਕਾਲੀ ਦਲ ਵਲੋਂ ਧੂਮਧਾਮ ਨਾਲ ਜਿੱਤ ਦੀ ਖੁਸ਼ੀ ਦੇ ਜਸ਼ਨ ਮਨਾਏ ਗਏ।