ਕੈਪਟਨ ਸਰਕਾਰ ਵੱਲੋ ਲਏ ਫੈਸਲੇ ਸਹੀ ਸਾਬਿਤ ਹੋ ਰਹੇ - ਅਲਗੋ, ਫਰੰਦੀਪੁਰ

Thursday, Jan 11, 2018 - 03:37 PM (IST)

ਕੈਪਟਨ ਸਰਕਾਰ ਵੱਲੋ ਲਏ ਫੈਸਲੇ ਸਹੀ ਸਾਬਿਤ ਹੋ ਰਹੇ  - ਅਲਗੋ, ਫਰੰਦੀਪੁਰ

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ) - ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ ਤੇ ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਵਿਸ਼ੇਸ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੁਲਸ਼ਨ ਕੁਮਾਰ ਅਲਗੋ ਤੇ ਰਣਜੀਤ ਸਿੰਘ ਰਾਣਾ ਫਰੰਦੀਪੁਰ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਦੇ ਨਤੀਜੇ ਸਹੀ ਸਾਬਿਤ ਹੋ ਰਹੇ ਹਨ ਤੇ ਪੰਜਾਬ ਤੇ ਪੰਜਾਬੀ ਫਿਰ ਖੁਸ਼ਹਾਲ ਹੋ ਜਾਣਗੇ। ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ 'ਚ ਸੂਬੇ ਨੂੰ ਬਹੁਤ ਪਿੱਛੇ ਪਾ ਦਿੱਤਾ ਸੀ, ਜਿਸ ਨਾਲ ਪੰਜਾਬ ਦਾ ਜਿਥੇ ਕਾਰੋਬਾਰ ਤਬਾਹ ਹੋਇਆ ਉਥੇ ਹੀ ਅਕਾਲੀ ਭਾਜਪਾ ਦੀਆ ਨੀਤੀਆਂ ਕਾਰਨ ਪੰਜਾਬ ਕਰਜ਼ੇ ਹੇਠ ਡੁੱਬ ਚੁੱਕਾ ਸੀ ਪਰ ਹੁਣ ਜਦੋਂ ਸੂਬੇ ਅੰਦਰ ਕਾਂਗਰਸ ਸਰਕਾਰ ਬਣੀ ਹੈ, ਪੰਜਾਬ ਇੱਕ ਵਾਰ ਫਿਰ ਮੁੜ ਲੀਹਾ 'ਤੇ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਨੂੰ ਨਸ਼ਿਆ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਰਹੀ ਹੈ ਉਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੀ ਪ੍ਰਬੰਧ ਕਰ ਰਹੀ ਹੈ ਤੇ ਕਿਸਾਨਾਂ ਦੇ ਕਰਜ਼ੇ ਵੀ ਮੁਆਫ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਬੱਬੂ ਭਿੱਖੀਵਿੰਡ, ਗੁਰਜੰਟ ਸਿੰਘ, ਹੈਪੀ ਸੰਧੂ, ਗੁਰਚੇਤ  ਸਿੰਘ ਆਸਲ, ਦੀਨਾ ਭਿੱਖੀਵਿੰਡ ਆਦਿ ਹਾਜ਼ਰ ਸਨ।


Related News