‘ਕੈਪਟਨ ਸਰਕਾਰ ਪੰਜਾਬ ’ਚੋਂ ਨਸ਼ਿਅਾਂ ਨੂੰ ਜਡ਼੍ਹ ਤੋਂ ਖ਼ਤਮ ਕਰ ਕੇ ਰਹੇਗੀ’

Friday, Jul 20, 2018 - 12:03 AM (IST)

‘ਕੈਪਟਨ ਸਰਕਾਰ ਪੰਜਾਬ ’ਚੋਂ ਨਸ਼ਿਅਾਂ ਨੂੰ ਜਡ਼੍ਹ ਤੋਂ ਖ਼ਤਮ ਕਰ ਕੇ ਰਹੇਗੀ’

 ਬਟਾਲਾ,   (ਗੋਰਾਇਆ)-   ਹਲਕਾ ਕਾਦੀਆਂ  ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ  ਦੀ ਅਗਵਾਈ ’ਚ ਪੁਲਸ ਅਤੇ ਲੋਕਾਂ ਦੇ ਸਹਿਯੋਗ ਨਾਲ  ਧਾਰੀਵਾਲ, ਕਾਹਨੂੰਵਾਨ, ਕਾਦੀਆਂ, ਭੈਣੀ ਮੀਆਂ ਖਾਂ  ਚਾਰ ਜ਼ੋਨਾਂ ’ਚ  ਨਸ਼ਾ ਵਿਰੋਧੀ ਕੈਂਪ ਲਾਇਆ ਗਿਆ। ਹਲਕਾ ਵਿਧਾਇਕ ਬਾਜਵਾ ਨੇ  ਕਿਹਾ ਕਿ ਕੈਪਟਨ ਸਰਕਾਰ  ਪੰਜਾਬ ਵਿਚੋਂ ਨਸ਼ਿਅਾਂ ਨੂੰ ਜਡ਼੍ਹ ਤੋਂ ਖ਼ਤਮ ਕਰ ਕੇ ਰਹੇਗੀ।  ਉਨ੍ਹਾਂ ਕਿਹਾ ਕਿ  ਹੁਣ ਵੱਡੀ ਗਿਣਤੀ ’ਚ ਨਸ਼ੇਡ਼ੀ  ਨੌਜਵਾਨ ਨਸ਼ਾ-ਛੁਡਾਊ ਕੇਂਦਰਾਂ ’ਚ ਦਾਖਲ ਹੋ ਰਹੇ ਹਨ।  ਜੋ ਕੈਪਟਨ ਸਰਕਾਰ ਦੇ ਪ੍ਰਚਾਰ ਦੀ ਵੱਡੀ ਉਪਲਬਧੀ ਹੈ। ਇਸ ਮੌਕੇ ਇਨ੍ਹਾਂ ਜ਼ੋਨਾਂ ਦੇ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਹੋਏ।  ਵਿਧਾਇਕ ਬਾਜਵਾ ਦੀ ਅਗਵਾਈ ਹੇਠ  ਪੁਲਸ ਪ੍ਰਸ਼ਾਸਨ ਅਤੇ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਖ਼ਿਲਾਫ਼ ਰੈਲੀ ਕੀਤੀ ਗਈ। ਇਸ ਦੌਰਾਨ ਲੋਕਾਂ ਨੇ ਪ੍ਰਣ ਲਿਆ ਕਿ ਨਸ਼ਾ ਪੰਜਾਬ ’ਚੋਂ ਖ਼ਤਮ ਕਰ ਕੇ ਹੀ ਰਹਾਂਗੇ। ਇਸ ਮੌਕੇ ਉਨ੍ਹਾਂ ਨਾਲ ਅਮਰੀਕ ਸਿੰਘ ਯੂ. ਐੱਸ. ਏ., ਭੁਪਿੰਦਰ ਸਿੰਘ  ਭਗਤੂਪੁਰ, ਬਲਵਿੰਦਰ ਸਿੰਘ ਧਰਮਸੌਤ, ਜਸਪਾਲ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ, ਅਮਰਜੀਤ ਸਿੰਘ ਬਸਰਾ, ਬਾਬਾ ਰਣਜੀਤ ਸਿੰਘ ਪੂਲਾ, ਮਲਕੀਤ ਸਿੰਘ, ਹਰਜੀਤ ਸਿੰਘ ਕਾਹਲੋਂ, ਨਿਸ਼ਾਨ ਸਿੰਘ ਐੱਲ. ਆਈ. ਸੀ., ਲੈਕਚਰਾਰ ਦਿਲਬਾਗ ਸਿੰਘ,  ਮੈਂਬਰ ਰਤਨਪਾਲ, ਹਰਦਿਆਲ ਸਿੰਘ ਸਾਬਕਾ ਸਰਪੰਚ, ਸ਼ਾਮ ਸਿੰਘ, ਕੁਲਵੰਤ ਸਿੰਘ,  ਮਿੰਟੂ ਬਾਜਵਾ ਪੀ. ਏ.  ਆਦਿ ਹਾਜ਼ਰ ਸਨ।
 


Related News