ਵਿਦਿਆਰਥੀਆਂ ਨੂੰ ਅੱਜ ਵੰਡੇ ਜਾਣਗੇ ''ਕੈਪਟਨ ਦੇ ਸਮਾਰਟਫੋਨ'', ਜਾਣੋ ਕਿਸ ਜ਼ਿਲ੍ਹੇ ''ਚ ਕਿੰਨੇ ਮਿਲਣਗੇ

08/12/2020 8:39:47 AM

ਚੰਡੀਗੜ੍ਹ : ਪੰਜਾਬ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖਤਮ ਹੋ ਗਈ ਹੈ ਕਿਉਂਕਿ ਅੱਜ ਮਤਲਬ ਕਿ ਯੂਥ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ 1 ਲੱਖ, 74 ਹਜ਼ਾਰ 15 ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਹੀ ਚੋਣਾਂ ਦੌਰਾਨ ਸਮਾਰਟਫੋਨ ਵੰਡੇ ਜਾਣ ਦਾ ਵਾਅਦਾ ਕੈਪਟਨ ਵੱਲੋਂ ਪੂਰਾ ਕੀਤਾ ਜਾਵੇਗਾ। ਇਸ ਲਈ ਬਕਾਇਦਾ ਸਕੂਲ ਸਿੱਖਿਆ ਮਹਿਕਮੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ ਸਨ ਅਤੇ ਡੀ. ਈ. ਓ. ਵੱਲੋਂ ਸਾਰੀ ਡਿਟੇਲ ਡਿਪਟੀ ਕਮਿਸ਼ਨਰਾਂ ਨਾਲ ਸਾਂਝੀ ਕੀਤੀ ਗਈ ਸੀ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਗੋਲੀਆਂ ਨਾਲ ਭੁੰਨਿਆ ਅਕਾਲੀ ਆਗੂ, ਡੇਢ ਸਾਲ ਪਹਿਲਾਂ ਹੋਇਆ ਸੀ ਭਰਾ ਦਾ ਕਤਲ
ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਮਨਜ਼ੂਰੀ ਹਾਸਲ ਹੋਣ ਤੋਂ ਬਾਅਦ ਸਕੂਲ ਸਿੱਖਿਆ ਮਹਿਕਮੇ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜਿਆ ਗਿਆ ਸੀ। ਇਸ ਪੱਤਰ 'ਚ ਕਿਹਾ ਗਿਆ ਸੀ ਕਿ ਸਰਕਾਰ ਵੱਲੋਂ 12 ਅਗਸਤ ਨੂੰ ਇੰਟਰਨੈਸ਼ਨਲ ਯੂਥ ਦਿਵਸ ਮੌਕੇ ਸਕੂਲ ਸਿੱਖਿਆ ਮਹਿਕਮੇ ਵੱਲੋਂ 12ਵੀਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗੀ 'ਵਿੱਤੀ ਮਦਦ', ਨਾਲ ਹੀ ਕੀਤੀ ਖ਼ਾਸ ਅਪੀਲ

ਡਿਪਟੀ ਕਮਿਸ਼ਨਰਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਕੋਵਿਡ-19 ਕਾਰਨ ਸਾਰੀਆਂ ਸਾਵਧਾਨੀਆਂ ਵਰਤਦਿਆਂ ਸਹੀ ਜਗ੍ਹਾ 'ਤੇ ਛੋਟਾ ਜਿਹਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇ। ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾਂ ਦੇ ਮੈਨੀਫੈਸਟੋ 'ਚ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਨਾ ਕਰਨ ਨੂੰ ਲੈ ਕੇ ਅਕਸਰ ਵਿਰੋਧੀ ਧਿਰ ਵੱਲੋਂ ਸਰਕਾਰ ਦੀ ਕਿਰਕਿਰੀ ਕੀਤੀ ਜਾਂਦੀ ਰਹੀ ਹੈ।

ਇਹ ਵੀ ਪੜ੍ਹੋ : ਹਾਈਕੋਰਟ ਨੇ ਗਰਭਵਤੀ ਜਨਾਨੀ ਨੂੰ 'ਗਰਭਪਾਤ' ਦੀ ਦਿੱਤੀ ਇਜਾਜ਼ਤ, ਜਾਣੋ ਕੀ ਹੈ ਪੂਰਾ ਮਾਮਲਾ
ਕਿਸ ਜ਼ਿਲ੍ਹੇ 'ਚ ਕਿੰਨੇ ਸਮਾਰਟਫ਼ੋਨ ਦਿੱਤੇ ਜਾਣਗੇ
ਅੰਮ੍ਰਿਤਸਰ – 13471, ਬਰਨਾਲਾ – 3792, ਬਠਿੰਡਾ - 8955, ਫਰੀਦਕੋਟ - 3812, ਫ਼ਤਹਿਗੜ੍ਹ ਸਾਹਿਬ - 3991, ਫਾਜ਼ਿਲਕਾ - 8663, ਫਿਰੋਜ਼ਪੁਰ - 5168, ਗੁਰਦਾਸਪੁਰ - 12703, ਹੁਸ਼ਿਆਰਪੁਰ - 10584, ਜਲੰਧਰ - 11894, ਕਪੂਰਥਲਾ - 4306, ਲੁਧਿਆਣਾ - 16682, ਮਾਨਸਾ - 6227, ਮੋਗਾ - 6348, ਸ਼੍ਰੀ ਮੁਕਤਸਰ ਸਾਹਿਬ - 6175, ਪਟਿਆਲਾ - 13926, ਪਠਾਨਕੋਟ - 5283, ਰੂਪਨਗਰ - 4721, ਸੰਗਰੂਰ - 11179, ਐੱਸ. ਏ. ਐੱਸ. ਨਗਰ - 5686, ਐੱਸ. ਬੀ. ਐੱਸ. ਨਗਰ -3762 ਤਰਨਤਾਰਨ - 6417।


 


Babita

Content Editor

Related News