ਨਵੇਂ ਬਣਾਏ ਕੈਬਨਿਟ ਮੰਤਰੀਆਂ ਨੂੰ ਚਾਰਜ ਦੇਣ ਪੁੱਜੇ ਕੈਪਟਨ

04/24/2018 12:41:31 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨਵੇਂ ਨਿਯੁਕਤ ਹੋਏ ਕੈਬਨਿਟ ਮੰਤਰੀਆਂ ਨੂੰ ਦਫਤਰ 'ਚ ਚਾਰਜ ਦੇਣ ਲਈ ਪੰਜਾਬ ਸਕੱਤਰੇਤ ਪੁੱਜੇ। ਇਸ ਮੌਕੇ ਕੈਪਟਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪੰਜਾਬ ਦੀ ਸੱਤਾ ਸੰਭਾਲੀ ਸੀ, ਉਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਬੁਰੇ ਸਨ ਪਰ ਹੁਣ ਹੌਲੀ-ਹੌਲੀ ਪੰਜਾਬ ਵਿਕਾਸ ਦੀ ਰਾਹ 'ਤੇ ਵਾਪਸ ਪਰਤ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੈਬਨਿਟ 'ਚ ਜਗ੍ਹਾ ਨਾ ਮਿਲਣ ਕਾਰਨ ਵਿਧਾਇਕਾਂ 'ਚ ਥੋੜ੍ਹੀ ਜਿਹੀ ਨਾਰਾਜ਼ਗੀ ਸੀ ਪਰ ਹੁਣ ਉਨ੍ਹਾਂ ਨੂੰ ਵੀ ਮਨਾ ਲਿਆ ਗਿਆ ਹੈ। ਓ. ਪੀ. ਸਿੰਘ ਦੀ ਸਿੱਖਿਅਕ ਯੋਗਤਾ ਦੇ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਤੰਤਰ ਹੈ ਅਤੇ ਕਿਸੇ ਨੂੰ ਵੀ ਸੱਤਾ 'ਚ ਆਉਣ ਦੀ ਇਜਾਜ਼ਤ ਹੈ ਪਰ ਇਹ ਤਾਂ ਮੀਡੀਆ ਦੀ ਬਣਾਈ ਹੋਈ ਗੱਲ ਹੈ।   


Related News