ਪੰਜਾਬ ਪੁੱਜੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਕੈਪਟਨ ਲਈ ਬਣਾਵੇਗੀ ''ਸਟ੍ਰੇਟਜੀ'', ਚੰਡੀਗੜ੍ਹ ''ਚ ਬਣਾਇਆ ਬੇਸ ਕੈਂਪ

Wednesday, Jun 09, 2021 - 10:55 AM (IST)

ਪੰਜਾਬ ਪੁੱਜੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਕੈਪਟਨ ਲਈ ਬਣਾਵੇਗੀ ''ਸਟ੍ਰੇਟਜੀ'', ਚੰਡੀਗੜ੍ਹ ''ਚ ਬਣਾਇਆ ਬੇਸ ਕੈਂਪ

ਜਲੰਧਰ (ਪਾਹਵਾ) : ਅਗਲੇ ਸਾਲ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੀ ਸਿਆਸੀ ਦਲਾਂ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਕਾਂਗਰਸ ਨੇ ਵੀ ਸੂਬੇ ਵਿਚ ਦੁਬਾਰਾ ਸੱਤਾ ਹਾਸਲ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਵਿਚ ਪਾਰਟੀ ਨੇ ਪੰਜਾਬ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਸੂਚਨਾ ਮਿਲੀ ਹੈ ਕਿ ਪੰਜਾਬ ਕਾਂਗਰਸ ਲਈ ਟੀਮ ਪ੍ਰਸ਼ਾਂਤ ਕਿਸ਼ੋਰ ਦਾ ਇਕ ਯੂਨਿਟ ਪੰਜਾਬ ਆ ਚੁੱਕਾ ਹੈ। ਇਸ ਟੀਮ ਨੂੰ ਕੋਰ ਕਮੇਟੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਜੋ ਪੰਜਾਬ ਵਿਚ ਮੌਜੂਦਾ ਹਾਲਾਤ ’ਤੇ ਡਾਟਾ ਇਕੱਠਾ ਕਰਨ ਤੋਂ ਲੈ ਕੇ ਹੋਰ ਕੰਮ ਕਰੇਗੀ। ਇਹ ਵੀ ਖ਼ਬਰ ਮਿਲੀ ਹੈ ਕਿ ਇਸ ਮੁਹਿੰਮ ਲਈ ਜੋ ਟੀਮ ਕੰਮ ਕਰ ਰਹੀ ਹੈ, ਉਸ ਦੇ 8 ਮੈਂਬਰ ਚੰਡੀਗੜ੍ਹ ਪਹੁੰਚ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸਿਆਸੀ ਹਲਚਲ ਤੇਜ਼, 3 ਮੈਂਬਰੀ ਕਮੇਟੀ ਅੱਜ ਸੌਂਪ ਸਕਦੀ ਹੈ ਸੋਨੀਆ ਗਾਂਧੀ ਨੂੰ ਰਿਪੋਰਟ
ਸਟ੍ਰੇਟਜੀ ’ਤੇ ਕੰਮ ਸ਼ੁਰੂ
ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਸਟ੍ਰੇਟਜੀ ’ਤੇ ਕੰਮ ਸ਼ੁਰੂ ਹੋ ਗਿਆ ਹੈ, ਇਸ ਲਈ 8 ਮੈਂਬਰਾਂ ਦੀ ਟੀਮ ਸੋਮਵਾਰ ਨੂੰ ਚੰਡੀਗੜ੍ਹ ਪਹੁੰਚ ਗਈ ਸੀ। ਇਸ ਟੀਮ ਨੇ ਪੰਜਾਬ ਦੇ 4 ਜ਼ੋਨਾਂ ਮਾਝਾ, ਮਾਲਵਾ, ਦੋਆਬਾ ਅਤੇ ਕੰਢੀ ਖੇਤਰ ਦੇ ਹਿਸਾਬ ਨਾਲ ਕੰਮ ਸ਼ੁਰੂ ਕੀਤਾ ਹੈ। ਹਰ ਖੇਤਰ ਵਿਚ 2 ਸਟ੍ਰੇਟਜਿਸਟਸ ਲਗਾਏ ਗਏ ਹਨ, ਜੋ ਇਨ੍ਹਾਂ ਇਲਾਕਿਆਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਕੇ ਟੀਮ ਨੂੰ ਕੰਟਰੋਲ ਕਰ ਰਹੇ ਹੈੱਡ ਨੂੰ ਦੇਣਗੇ।

ਇਹ ਵੀ ਪੜ੍ਹੋ : ਹਵਾ 'ਚ ਲਟਕਣ ਲੱਗਾ 3 ਮੰਜ਼ਿਲਾ ਮਕਾਨ, ਸੀਨ ਦੇਖ ਘਰ ਵਾਲਿਆਂ ਦੀਆਂ ਅੱਖਾਂ ਅੱਗੇ ਛਾਇਆ ਹਨ੍ਹੇਰ (ਤਸਵੀਰਾਂ)
2 ਤਰੀਕਿਆਂ ਨਾਲ ਕੰਮ ਕਰੇਗੀ ਟੀਮ
ਚੰਡੀਗੜ੍ਹ ਵਿਚ ਟੀਮ ਪੀ. ਕੇ. ਨੇ ਜੋ ਕੰਮ ਸ਼ੁਰੂ ਕੀਤਾ ਹੈ, ਉਸ ਲਈ 2 ਤਰੀਕਿਆਂ ਨਾਲ ਸਟ੍ਰੇਟਜੀ ਬਣਾਈ ਗਈ ਹੈ, ਇਕ ਵਿਚ ਪੰਜਾਬ ਵਿਚ ਕਾਂਗਰਸ ਦੇ ਹੱਕ ਵਿਚ ਮੁਹਿੰਮ ਚਲਾਈ ਜਾਣੀ ਸ਼ਾਮਲ ਹੈ ਤਾਂ ਦੂਜੀ ਸਭ ਤੋਂ ਵੱਡੀ ਜੋ ਮੁਹਿੰਮ ਹੈ, ਉਹ ਹੈ ਸੂਬੇ ਦੇ ਮੌਜੂਦਾ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਦੀ ਇਮੇਜ ਬਿਲਡਿੰਗ, ਜਿਸ ਲਈ ਵੱਖਰੇ ਤੌਰ ’ਤੇ ਇਕ ਵਿਭਾਗ ਬਣਾਇਆ ਗਿਆ ਹੈ, ਜੋ ਸੀ. ਐੱਮ. ਦੇ ਕੰਮਾਂ ਦਾ ਪ੍ਰਚਾਰ ਕਰ ਕੇ ਉਨ੍ਹਾਂ ਦੀ ਇਮੇਜ ਬਣਾਉਣ ਲਈ ਕੰਮ ਕਰੇਗਾ। ਦੂਜੀ ਟੀਮ ਇਸ ਦੌਰਾਨ ਪੰਜਾਬ ਵਿਚ ਕਾਂਗਰਸ ਦੇ ਪੱਖ ਵਿਚ ਚੋਣ ਪ੍ਰਚਾਰ ਮੁਹਿੰਮ ਚਲਾਵੇਗੀ। ਸੂਬੇ 'ਚ ਹੋਏ ਬਿਹਤਰ ਕੰਮਾਂ ਨੂੰ ਪ੍ਰਚਾਰਿਤ ਕੀਤਾ ਜਾਵੇਗਾ, ਜਦੋਂ ਕਿ ਸਰਕਾਰ ਵਿਰੁੱਧ ਜਾਣ ਵਾਲੇ ਮਸਲਿਆਂ ਨੂੰ ਲੈ ਕੇ ਸਰਕਾਰ ਦੀ ਇਮੇਜ ਸੁਧਾਰਨ ਦੀ ਟੀਮ ਕੋਸ਼ਿਸ਼ ਕਰੇਗੀ।

ਇਹ ਵੀ ਪੜ੍ਹੋ : ਜੂਨ ਮਹੀਨੇ ਕਹਿਰ ਢਾਹੁੰਦੀ 'ਗਰਮੀ' ਨੇ ਛੁਡਾਏ ਲੋਕਾਂ ਦੇ ਪਸੀਨੇ, ਜਾਣੋ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼
ਸੀ. ਐੱਮ. ਦੀ ਸਰਕਾਰੀ ਰਿਹਾਇਸ਼ ਤੋਂ ਕੰਟਰੋਲ ਹੋਵੇਗੀ ਮੁਹਿੰਮ
ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਮੈਦਾਨ ਵਿਚ ਉਤਰੀ ਟੀਮ ਪੀ. ਕੇ. ਲਈ ਚੰਡੀਗੜ੍ਹ ਦੇ ਸੈਕਟਰ 2 ਵਿਚ ਸਥਿਤ ਸੀ. ਐੱਮ. ਦੀ ਸਰਕਾਰੀ ਕੋਠੀ ਵਿਚ ਕੈਂਪ ਆਫਿਸ ਬਣਾਇਆ ਗਿਆ ਹੈ, ਜਿਥੋਂ ਪੂਰੀ ਮੁਹਿੰਮ ਚਲਾਈ ਜਾਵੇਗੀ। ਆਉਣ ਵਾਲੇ ਦਿਨਾਂ ਵਿਚ ਇਸ ਟੀਮ ਵਿਚ ਹੋਰ ਲੋਕ ਵੀ ਸ਼ਾਮਲ ਕੀਤੇ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਇਹ ਉਹੀ ਟੀਮ ਹੈ, ਜਿਸ ਨੇ 2017 ਵਿਚ ਪੰਜਾਬ ਵਿਚ ਕੈਪਟਨ ਲਈ ਪ੍ਰਚਾਰ ਦਾ ਕੰਮ ਕੀਤਾ ਸੀ। ਉਸ ਸਮੇਂ ਵੀ ਟੀਮ ਪੀ. ਕੇ. ਨੇ ਇਸ ਮੁਹਿੰਮ ਨੂੰ ਲੀਡ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News