''ਕੈਪਟਨ'' ਨੇ ਸਾਬਕਾ PM ਮਨਮੋਹਨ ਸਿੰਘ ਦੇ ਜਲਦ ਠੀਕ ਹੋਣ ਲਈ ਭੇਜੀਆਂ ਸ਼ੁੱਭ ਕਾਮਨਾਵਾਂ
Monday, May 11, 2020 - 09:55 AM (IST)
ਚੰਡੀਗੜ੍ਹ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਏਮਜ਼ 'ਚ ਦਾਖਲ ਕਰਵਾਏ ਜਾਣ ਦੀ ਖਬਰ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫੀ ਦੁਖੀ ਹਨ। ਕੈਪਟਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜਲਦ ਸਿਹਤਯਾਬੀ ਲਈ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਭੇਜੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਕੋਰੋਨਾ ਦੇ ਮਾਮਲਿਆਂ ਦਾ ਸੈਂਕੜਾ, 1880 ਤੱਕ ਪਹੁੰਚੀ ਮਰੀਜ਼ਾਂ ਦੀ ਗਿਣਤੀ
ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਏਮਜ਼ ਦੇ ਕਾਰਡਿਅਕ ਨਿਊਰੋ ਸੈਂਟਰ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਨਮੋਹਨ ਸਿੰਘ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਏਮਜ਼ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਬੀਤੀ ਰਾਤ ਕਰੀਬ ਪੌਣੇ ਨੌਂ ਵਜੇ ਹਸਪਤਾਲ ਦੇ ਕਾਰਡਿਓਲਾਜੀ ਦੇ ਪ੍ਰੋਫੈਸਰ ਡਾ. ਨਿਤੀਸ਼ ਨਾਇਕ ਦੀ ਨਿਗਰਾਨੀ ਹੇਠ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਕਾਰਡਿਅਕ-ਥੋਰੈਸਿਕ ਵਾਰਡ 'ਚ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ 7 ਹੋਰ ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
ਇਹ ਵੀ ਪੜ੍ਹੋ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਏਮਜ਼ 'ਚ ਦਾਖਲ