ਬੱਸਾਂ ''ਚ ''ਲੱਚਰ ਗਾਣਿਆਂ'' ਸਬੰਧੀ ਕੈਪਟਨ ਸਖਤ, ਵਿਭਾਗ ਨੇ ਦਿਖਾਈ ਸਰਗਰਮੀ

Wednesday, Feb 12, 2020 - 06:28 PM (IST)

ਬੱਸਾਂ ''ਚ ''ਲੱਚਰ ਗਾਣਿਆਂ'' ਸਬੰਧੀ ਕੈਪਟਨ ਸਖਤ, ਵਿਭਾਗ ਨੇ ਦਿਖਾਈ ਸਰਗਰਮੀ

ਚੰਡੀਗੜ੍ਹ : ਸੂਬੇ ਭਰ 'ਚ ਚੱਲ ਰਹੀਆਂ ਬੱਸਾਂ 'ਚ ਭੜਕਾਊ, ਲੱਚਰਤਾ ਤੇ ਹਿੰਸਾ ਵਾਲੇ ਗਾਣੇ ਚਲਾਉਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਖਤ ਚਿਤਾਵਨੀ ਦਿੱਤੀ ਗਈ, ਜਿਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਵੱਡੀ ਸਰਗਰਮੀ ਦਿਖਾਈ ਹੈ। ਵਿਭਾਗ ਵਲੋਂ ਬੱਸਾਂ 'ਚ ਅਜਿਹੇ ਗਾਣਿਆਂ ਨੂੰ ਚਲਾਉਣ 'ਤੇ ਰੋਕ ਲਈ 5 ਦਿਨਾ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਦੌਰਾਨ 212 ਬੱਸਾਂ ਦੇ ਚਲਾਨ ਕੱਟੇ ਗਏ।

ਕੈਪਟਨ ਵਲੋਂ ਹਦਾਇਤ ਕੀਤੀ ਗਈ ਸੀ ਕਿ ਬੱਸਾਂ 'ਚ ਲੱਚਰ ਗਾਣੇ ਚਲਾਉਣ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਦੇਣਾ ਪਵੇਗਾ ਅਤੇ ਚਲਾਨ ਵੀ ਕੱਟੇ ਜਾਣਗੇ। ਉਨ੍ਹਾਂ ਕਿਹਾ ਸੀ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕਿਤੇ ਉਲੰਘਣਾ ਹੁੰਦੀ ਦਿਖੇਗੀ ਤਾਂ ਇਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਅਜਿਹੀਆਂ ਚੀਜ਼ਾਂ ਨੌਜਵਾਨਾਂ ਨੂੰ ਭਟਕਾ ਕੇ ਹਿੰਸਾ ਤੇ ਬੰਦੂਕ ਸੱਭਿਆਚਾਰ ਵੱਲ ਜਾਣ ਲਈ ਉਤਸ਼ਾਹਿਤ ਕਰਦੀਆਂ ਹਨ।

ਕੈਪਟਨ ਦੇ ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਹੀ 212 ਬੱਸਾਂ ਦੇ ਚਲਾਨ ਕੱਟੇ ਗਏ ਹਨ। ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਅਜਿਹੀਆਂ ਮੁਹਿੰਮਾਂ ਭਵਿੱਖ 'ਚ ਵੀ ਜ਼ੋਰਦਾਰ ਢੰਗ ਨਾਲ ਚਲਾਈਆਂ ਜਾਣਗੀਆਂ ਅਤੇ ਐੱਸ. ਡੀ. ਐੱਮਜ਼ ਅਤੇ ਆਰ. ਟੀ. ਏ. ਦੇ ਸਕੱਤਰ ਨੂੰ ਪਹਿਲਾਂ ਹੀ ਇਸ ਮੁੱਦੇ ਨੂੰ ਆਪਣੀ ਰੋਜ਼ਾਨਾ ਚੈਕਿੰਗ ਦੌਰਾਨ ਤਰਜ਼ੀਹ ਦੇ ਆਧਾਰ 'ਤੇ ਹੱਲ ਕਰਨ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਇਸ ਸਬੰਧੀ ਮਹੀਨੇਵਾਰ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ।


author

Babita

Content Editor

Related News