ਪੰਜਾਬ ''ਚ ਕੋਈ ਆਰਥਿਕ ਮੰਦਹਾਲੀ ਨਹੀਂ : ਕੈਪਟਨ
Friday, Oct 04, 2019 - 12:33 PM (IST)
            
            ਚੰਡੀਗੜ੍ਹ : ਅਜਿਹੇ ਸਮੇਂ 'ਚ ਜਦੋਂ ਦੇਸ਼ ਦੀ ਆਰਥਿਕਤਾ ਮੰਦੀ ਦਾ ਸਾਹਮਣਾ ਕਰ ਰਹੀ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਪੰਜਾਬ ਇਸ ਸੰਕਟ ਤੋਂ ਅਛੂਤਾ ਹੈ ਅਤੇ ਸੂਬੇ 'ਚ ਵਧੇਰੇ ਨਿਵੇਸ਼ ਅਤੇ ਨੌਕਰੀਆਂ ਪੈਦਾ ਹੋ ਰਹੀਆਂ ਹਨ। ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਹੀ ਵਿਸ਼ਵ ਸਮੇਤ ਸਾਡਾ ਦੇਸ਼ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ ਪਰ ਜੇਕਰ ਕੋਈ ਉਨ੍ਹਾਂ ਤੋਂ ਪੰਜਾਬ ਦੀ ਆਰਥਿਕਤਾ ਬਾਰੇ ਪੁੱਛੇਗਾ ਤਾਂ ਉਹ ਇਹੀ ਕਹਿਣਗੇ ਕਿ ਪੰਜਾਬ ਅਜਿਹੇ ਸੰਕਟ ਤੋਂ ਅਜੇ ਅਛੂਤਾ ਹੈ ਕਿਉਂਕਿ ਪਿਛਲੇ 2 ਸਾਲਾਂ 'ਚ 50,000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ 'ਚ ਹੋਇਆ ਹੈ, ਜੋ ਕਿ ਪਹਿਲਾਂ ਕਦੇ ਨਹੀਂ ਹੋਇਆ।
ਕੈਪਟਨ ਨੇ ਕਿਹਾ ਕਿ 'ਘਰ-ਘਰ ਰੋਜ਼ਗਾਰ' ਸਕੀਮ ਤਹਿਤ ਲੱਖਾਂ ਨੌਕਰੀਆਂ ਹੁਣ ਤੱਕ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਬਹੁ ਗਿਣਤੀ 'ਚ ਨੌਜਵਾਨ ਆਪਣਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਇੰਡਸਟਰੀ ਲਈ ਉਚਿਤ ਮਾਹੌਲ ਪੈਦਾ ਕਰਨਾ ਚਾਹੀਦਾ ਹੈ।
