ਕੈਪਟਨ ਵਲੋਂ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਦੀ ਮੌਤ ''ਤੇ ਦੁੱਖ ਦਾ ਪ੍ਰਗਟਾਵਾ

Wednesday, Sep 18, 2019 - 09:02 AM (IST)

ਕੈਪਟਨ ਵਲੋਂ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਦੀ ਮੌਤ ''ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਡਰ ਦੇ ਸੀਨੀਅਰ ਆਈ. ਪੀ. ਐਸ ਅਧਿਕਾਰੀ ਸੀ. ਐਸ. ਆਰ ਰੈਡੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨਾਂ ਨੇ ਸੰਖੇਪ ਬਿਮਾਰੀ ਮਗਰੋਂ ਚੇਨਈ ਦੇ ਰੇਲਾ ਇੰਸਟੀਚਿਊਟ ਤੇ ਮੈਡੀਕਲ ਸੈਂਟਰ ਵਿਖੇ ਆਖਰੀ ਸਾਹ ਲਿਆ। ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਰੈਡੀ ਨੂੰ ਸੂਝਵਾਨ, ਈਮਾਨਦਾਰ ਅਤੇ ਬਹਾਦਰ ਅਫਸਰ ਦੱਸਿਆ, ਜਿਨ੍ਹਾਂ ਨੇ ਪੁਲਸ ਫੋਰਸ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਅੱਤਵਾਦ ਵਿਰੁੱਧ ਵੀ ਡਟ ਕੇ ਲੜਾਈ ਲੜੀ। ਉਨ੍ਹਾਂ ਕਿਹਾ ਕਿ ਰੈਡੀ ਦੇ ਤੁਰ ਜਾਣ ਨਾਲ ਪੁਲਸ ਫੋਰਸ ਇਕ ਬਹਾਦਰ ਤੇ ਗਤੀਸ਼ੀਲ ਪੁਲਸ ਅਧਿਕਾਰੀ ਦੀਆਂ ਸੇਵਾਵਾਂ ਤੋਂ ਵਾਂਝੀ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਰੈਡੀ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਅਤੇ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ। ਇਹ ਜ਼ਿਕਰਯੋਗ ਹੈ ਕਿ ਸੀ. ਐਸ. ਆਰ ਰੈਡੀ ਇਸ ਵੇਲੇ ਡੀ. ਜੀ. ਪੀ ਜਾਂਚ, ਲੋਕਪਾਲ ਵਜੋਂ ਤਾਇਨਾਤ ਸਨ। ਰੈਡੀ ਨੇ ਸੂਬੇ ਵਿਚ ਅੱਤਵਾਦ ਦੇ ਸਿਖਰਲੇ ਦੌਰ ਮੌਕੇ ਪੰਜਾਬ ਕਾਡਰ ਵਿਚ ਜੁਆਇਨ ਕੀਤਾ ਸੀ ਅਤੇ ਗੁਰਦਾਸਪੁਰ ਜ਼ਿਲੇ ਵਿਚ ਸਿਖਲਾਈ ਹਾਸਲ ਕੀਤੀ ਅਤੇ ਬਟਾਲਾ ਅਤੇ ਫਿਲੌਰ ਸਬ-ਡਵੀਜ਼ਨ ਵਿਚ ਏ.ਐਸ.ਪੀ ਵਜੋਂ ਤਾਇਨਾਤ ਰਹੇ।


author

Babita

Content Editor

Related News