ਕੈਪਟਨ ਦਾ ਪਰਗਟ ਸਿੰਘ ’ਤੇ ਪਲਟਵਾਰ, ਕਿਹਾ-ਕਿਸੇ ਪਾਰਟੀ ਸਹਿਯੋਗੀ ਦੀ ਫਾਈਲ ਨਹੀਂ ਕੀਤੀ ਤਿਆਰ

Friday, Jun 11, 2021 - 09:22 PM (IST)

ਕੈਪਟਨ ਦਾ ਪਰਗਟ ਸਿੰਘ ’ਤੇ ਪਲਟਵਾਰ, ਕਿਹਾ-ਕਿਸੇ ਪਾਰਟੀ ਸਹਿਯੋਗੀ ਦੀ ਫਾਈਲ ਨਹੀਂ ਕੀਤੀ ਤਿਆਰ

ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਉਨ੍ਹਾਂ ’ਤੇ ਪਲਟਵਾਰ ਕੀਤਾ ਹੈ। ਕੈਪਟਨ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ਦੇ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਮੈਂ ਪਾਰਟੀ ਸਹਿਯੋਗੀਆਂ ਅਤੇ ਨੇਤਾਵਾਂ ਦੀਆਂ ਫਾਈਲਾਂ ਤਿਆਰ ਕੀਤੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪਰਗਟ ਸਿੰਘ ਅਜਿਹਾ ਕਿਉਂ ਕਹਿ ਰਹੇ ਹਨ ਪਰ ਇਹ ਸਭ ਝੂਠ ਦਾ ਪੁਲੰਦਾ ਹੈ।

ਇਹ ਵੀ ਪੜ੍ਹੋ:  ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ

ਕੈਪਟਨ ਨੇ ਕਿਹਾ ਕਿ ਸ਼ਾਸਨ ਚਲਾਉਣ ਲਈ ਉਨ੍ਹਾਂ ਦਾ ਮੰਤਰ ਭਰੋਸਾ ਅਤੇ ਪਾਰਦਰਸ਼ਤਾ ਹੈ। ਇੰਝ ਉਨ੍ਹਾਂ ਆਪਣੇ ਬਿਆਨ ਵਿਚ ਪਰਗਟ ਸਿੰਘ ਨੂੰ ਇਹ ਸੰਕੇਤ ਜ਼ਰੂਰ ਦਿੱਤੇ ਹਨ ਕਿ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਉਹ ਕੋਈ ਸਮਝੌਤਾ ਕਰਨ ਵਾਲੇ ਨਹੀਂ। ਪਾਰਦਰਸ਼ਤਾ ਤੋਂ ਮੁੱਖ ਮੰਤਰੀ ਦਾ ਭਾਵ ਇਹੀ ਸੰਕੇਤ ਦੇਣਾ ਸੀ। ਕੈਪਟਨ ਨੇ ਆਪਣੇ ਬਿਆਨ ਵਿਚ ‘ਭਰੋਸਾ’ ਸ਼ਬਦ ਦੀ ਵੀ ਵਰਤੋਂ ਕੀਤੀ ਹੈ। ਇਸ ਨਾਲ ਉਨ੍ਹਾਂ ਇਹ ਸੰਕੇਤ ਵੀ ਪਰਗਟ ਸਿੰਘ ਨੂੰ ਭੇਜ ਦਿੱਤੇ ਹਨ ਕਿ ਭਰੋਸੇ ਨੂੰ ਲੈ ਕੇ ਹੀ ਉਹ ਅੱਗੇ ਵਧਦੇ ਹਨ।

ਇਹ ਵੀ ਪੜ੍ਹੋ:  ਹੁਸ਼ਿਆਰਪੁਰ 'ਚੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਤਸਵੀਰ, ਬਾਲਟੀ ’ਚ ਸੁੱਟਿਆ ਨਵ-ਜੰਮਿਆ ਬੱਚਾ

ਕੈਪਟਨ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿਚ ਜਿੱਥੇ ਵਿਧਾਇਕ ਪਰਗਟ ਸਿੰਘ ਨੂੰ ਆਪਣੀ ਮਨਸ਼ਾ ਜ਼ਾਹਿਰ ਕਰ ਦਿੱਤੀ ਹੈ, ਉੱਥੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਹੋਰ ਨੇਤਾਵਾਂ ਨੂੰ ਵੀ ਇਹ ਸੁਨੇਹਾ ਭੇਜ ਦਿੱਤਾ ਹੈ ਕਿ ਭਰੋਸੇ ਅਤੇ ਪਾਰਦਰਸ਼ਤਾ ਦੇ ਆਧਾਰ ’ਤੇ ਹੀ ਉਹ ਅੱਗੇ ਵੀ ਕੰਮ ਕਰਨ ਵਾਲੇ ਹਨ।

ਇਹ ਵੀ ਪੜ੍ਹੋ:  ਜਲੰਧਰ: ਏ. ਐੱਸ. ਆਈ. ਨੇ ਕੁੜੀ 'ਤੇ ਸਰੀਰਕ ਸੰਬੰਧ ਬਣਾਉਣ ਦਾ ਪਾਇਆ ਦਬਾਅ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News