ਕੈਪਟਨ ਦੇ ਸਾਰੇ ਵਾਅਦੇ ਝੂਠ ਦਾ ਪੁਲੰਦਾ : ਜਲਾਲਉਸਮਾਂ
Friday, Mar 05, 2021 - 08:48 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਤਿੰਨ ਕਾਲੇ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ, ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਕੀਮਤਾਂ ਦੇ ਵਾਧੇ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਧਰਨਾ 8 ਮਾਰਚ ਨੂੰ ਸਵੇਰੇ 10 ਵਜੇ ਹਲਕਾ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਦਿੱਤਾ ਜਾਵੇਗਾ। ਜਿਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਜਾਵੇਗੀ। ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਵਿਖੇ ਮੀਟਿੰਗ ਦੌਰਾਨ ਜਥੇਦਾਰ ਜਲਾਲਉਸਮਾਂ ਨੇ ਕਿਹਾ ਕਿ ਖੇਤੀਬਾੜੀ ਵਾਲੇ ਤਿੰਨੇ ਕਾਲੇ ਕਾਨੂੰਨ `ਤੇ ਫਿਕਸ ਮੈਚ ਬੰਦ ਕਰੋ, ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ’ਤੇ ਲੱਕਤੋੜਵਾਂ ਵਾਧੂ ਟੈਕਸ ਵਾਪਸ ਲਓ। ਨਾਲ ਹੀ ਉਨ੍ਹਾਂ ਕਿਹ ਕਿ ਨੌਜਵਾਨਾਂ ਨਾਲ ਕੀਤਾ ਘਰ-ਘਰ ਨੌਕਰੀ ਦਾ ਵਾਅਦਾ ਪੂਰਾ ਕਰੋਂ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ 2500 ਮਹੀਨਾ ਜਾਰੀ ਕਰੋ, ਬਿਜਲੀ ਬਿੱਲਾਂ ਵਿਚ ਕੀਤਾ ਵਾਧਾ ਵਾਪਿਸ ਲਵੋ, ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਜਾਰੀ ਕਰੋ, ਜ਼ਹਿਰੀਲੀ ਸ਼ਰਾਬ ਕਾਂਡ ਅਤੇ ਨਜਾਇਜ ਮਾਈਨਿੰਗ ਦੀ ਸੀ.ਬੀ.ਆਈ.ਤੋਂ ਜਾਂਚ ਕਰਵਾਉ, ਬੁਢਾਪਾ ਅੰਗਹੀਣ ਅਤੇ ਵਿਧਵਾਵਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਕਰੋ, ਸ਼ਗਨ ਸਕੀਮ 51 ਹਜ਼ਾਰ ਕਰਨ ਦਾ ਵਾਅਦਾ ਨਿਭਾਓ, ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਬੰਦ ਸੁਵਿਧਾ ਕੇਂਦਰ ਚਾਲੂ ਕਰਕੇ ਲੋਕਾਂ ਨੂੰ ਖੱਜਲ ਖੁਆਰ ਹੋਣ ਤੋਂ ਬਚਾਓ ਆਦਿ ਮੁੱਦਿਆਂ ਨੂੰ ਸਰਕਾਰ ਦੇ ਕੰਨੀ ਪਾ ਕੇ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਦਾ ਕਹਿਰ, 2 ਸਾਲ ਦੀ ਬੱਚੀ ਸਮੇਤ 177 ਦੀ ਰਿਪੋਰਟ ਆਈ ਪਾਜ਼ੇਟਿਵ
ਇਸ ਮੌਕੇ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਐੱਸ. ਜੀ. ਪੀ. ਸੀ., ਸੁਖਵਿੰਦਰ ਸਿੰਘ ਨਾਗੋਕੇ ਸਾਬਕਾ ਚੇਅਰਮੈਨ, ਰਜਿੰਦਰ ਸਿੰਘ ਬਿਲੱ ਪ੍ਰਧਾਨ ਵੈਰੋਵਾਲ ਸਰਕਲ, ਨਿਰਮਲ ਸਿੰਘ ਬਿੱਲੂ, ਸੁਖਵੰਤ ਸਿੰਘ ਮੱਲ੍ਹਾ ਸਰਪੰਚ, ਕੁਲਵੰਤ ਸਿੰਘ ਰੰਧਾਵਾ ਪ੍ਰਧਾਨ ਵਪਾਰ ਮੰਡਲ, ਗੁਰਜਿੰਦਰ ਸਿੰਘ ਯੂਥ ਅਕਾਲੀ ਆਗੂ, ਸੁਖਵਿੰਦਰ ਸਿੰਘ ਪੀ.ਏ, ਗੁਰਚਰਨ ਸਿੰਘ, ਦਿਆਲ ਸਿੰਘ ਸਰਲੀ, ਨਰੰਗ ਸਿੰਘ ਨਾਗੋਕੇ, ਬਿੱਲੂ ਸਰਲੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਖੜ੍ਹੀ ਕਾਰ ਨੂੰ ਭੇਦਭਰੀ ਹਾਲਤ ’ਚ ਲੱਗੀ ਅੱਗ, ਕਾਰ ਸੜ ਕੇ ਹੋਈ ਸੁਆਹ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ