ਕੈਪਟਨ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀਆਂ ਚਿੱਠੀਆਂ ''ਤੇ ਅਕਾਲੀ ਦਲ ਦੀ ਚੁਟਕੀ

06/05/2019 6:58:55 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀਆਂ ਜਾ ਰਹੀਆਂ ਚਿੱਠੀਆਂ 'ਤੇ ਅਕਾਲੀ ਦਲ ਨੇ ਚੁਟਕੀ ਲਈ ਹੈ। ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਦਿਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਇਕ ਚਿੱਠੀ ਪੰਜਾਬ ਦੇ ਰਾਜਪਾਲ ਨੂੰ ਵੀ ਭੇਜਣੀ ਚਾਹੀਦੀ ਹੈ, ਜਿਸ ਵਿਚ ਆਪਣਾ ਅਸਤੀਫਾ ਦਿੰਦੇ ਹੋਏ ਕਹਿਣਾ ਚਾਹੀਦਾ ਹੈ ਕਿ ਜਿਹੜੇ ਵਾਅਦੇ ਉਨ੍ਹਾਂ ਜਨਤਾ ਨਾਲ ਕੀਤੇ ਸਨ, ਉਹ ਪੂਰੇ ਨਹੀਂ ਕਰ ਸਕਦੇ ਅੱਗੇ ਜਨਤਾ ਆਪਣਾ ਫੈਸਲਾ ਤੈਅ ਕਰ ਸਕਦੀ ਹੈ। 
ਦਰਅਸਲ ਕੇਂਦਰ 'ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਈ ਮੁੱਦਿਆਂ 'ਤੇ ਲਗਾਤਾਰ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਤਾਜ਼ਾ ਪੱਤਰ ਵਿਚ ਕਿਸਾਨ ਬੀਮਾ ਯੋਜਨਾ ਤੇ ਕਿਸਾਨ ਕਰਜ਼ ਰਾਹਤ ਦੀ ਮੰਗ ਨੂੰ ਲੈ ਕੇ ਮਦਦ ਦੀ ਅਪੀਲ ਕੀਤੀ ਗਈ ਹੈ। ਕੈਪਟਨ ਮੁਤਾਬਕ ਸੂਬੇ ਕੋਲ ਜ਼ਿਆਦਾ ਫੰਡ ਨਹੀਂ ਹੈ, ਇਸ ਲਈ ਕੇਂਦਰ ਨੂੰ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਹੈ।


Gurminder Singh

Content Editor

Related News