ਫਤਿਹਗੜ੍ਹ ਸਾਹਿਬ ਅੱਜ ਨਤਮਸਤਕ ਹੋਣਗੇ ਕੈਪਟਨ
Thursday, Dec 27, 2018 - 11:14 AM (IST)
![ਫਤਿਹਗੜ੍ਹ ਸਾਹਿਬ ਅੱਜ ਨਤਮਸਤਕ ਹੋਣਗੇ ਕੈਪਟਨ](https://static.jagbani.com/multimedia/2018_12image_10_22_478430000hj.jpg)
ਫਤਿਹਗੜ੍ਹ ਸਾਹਿਬ—ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਗੁਰਪੂਰਬ ਦੇ ਸਬੰਧ 'ਚ ਸਰਹੰਦ ਰੋਡ 'ਤੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ 'ਤੇ ਨਤਮਸਤਕ ਹੋਣ ਆ ਰਹੀਆਂ ਹਨ। ਇਹ ਮੇਲਾ ਹਰ ਸਾਲ 26 ਤੋਂ 28 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ 'ਚ ਲੱਗਦਾ ਹੈ। ਅੱਜ ਇਸ ਸ਼ਹੀਦੀ ਜੋੜ ਮੇਲੇ ਦਾ ਅੱਜ ਦੂਜਾ ਦਿਨ ਹੈ ਅਤੇ ਸੰਗਤਾਂ ਬੜੀ ਸ਼ਰਧਾ ਨਾਲ ਇੱਥੇ ਪਹੁੰਚ ਰਹੀਆਂ ਹਨ।
ਦੱਸ ਦੇਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਫਤਿਹਗੜ੍ਹ ਸਾਹਿਬ 'ਚ ਪੁੱਜ ਰਹੇ ਹਨ।