ਸਿੱਧੀ ਅਦਾਇਗੀ ਮਾਮਲੇ ''ਚ ਕੇਂਦਰ ਅੱਗੇ ਕੈਪਟਨ ਦੇ ਮੰਤਰੀਆਂ ਨੇ ਟੇਕੇ ਗੋਡੇ : ਹਰਸਿਮਰਤ

04/13/2021 8:10:33 PM

ਬਾਦਲ ਪਿੰਡ (ਕੁਲਦੀਪ ਸਿੰਘ ਰਿਣੀ) - ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਿੰਡ ਬਾਦਲ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਫਾਰਮ ਹਾਊਸ ਤੋਂ ਚੱਲ ਰਹੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਸਾਲ ਤੋਂ ਆਈਸੋਲੇਸਨ 'ਤੇ ਹਨ। ਉਹਨਾਂ ਕਿਹਾ ਕਿ ਕੋਵਿਡ ਵਿਚ ਸਰਕਾਰ ਬੁਰੀ ਤਰਾਂ ਫੇਲ ਹੈ। ਸਿਰਫ ਆਰਡਰ ਕਰ ਦਿੱਤੇ ਜਾਂਦੇ ਹਨ ਪਰ ਜਮੀਨੀ ਪੱਧਰ 'ਤੇ ਹਾਲਤ ਬਹੁਤ ਮਾੜੀ ਹੈ। ਕੋਰੋਨਾ ਪੰਜਾਬ 'ਚ ਤੇਜੀ ਨਾਲ ਪੈਰ ਪਸਾਰ ਰਿਹਾ ਪਰ ਸਰਕਾਰ ਕੇਵਲ ਕਾਗਜੀ ਹੁਕਮਾਂ ਤਕ ਸੀਮਿਤ ਰਹਿ ਗਈ। 

PunjabKesari

ਕੇਂਦਰ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਹਨਾਂ ਕਿਹਾ ਕਿ ਇਹ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਲੋਕ ਵਿਰੋਧੀ ਵੀ ਹੈ। ਉਹਨਾਂ ਕਿਹਾ 300 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਪਰ ਸਰਕਾਰ ਅੜੀਅਲ ਰਵੱਈਆ ਅਪਣਾ ਰਹੀ ਅਤੇ ਉਹਨਾਂ ਅੱਜ ਤੱਕ ਅਜਿਹੀ ਅੜੀਅਲ ਸਰਕਾਰ ਨਹੀਂ ਦੇਖੀ। ਉਹਨਾਂ ਕਿਹਾ ਕਿ ਇਹਨਾਂ ਤਿੰਨ ਕਾਨੂੰਨਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਨੀਤੀ ਵੀ ਕਿਸਾਨਾਂ ਵਿਰੋਧੀ ਰਹੀ ਹੈ। ਸਿੱਧੀ ਅਦਾਇਗੀ ਦੇ ਮਾਮਲੇ 'ਚ ਕੈਪਟਨ ਸਰਕਾਰ ਨੇ ਕੇਂਦਰ ਅਗੇ ਗੋਡੇ ਟੇਕ ਦਿੱਤੇ। ਜੋ ਮੰਤਰੀ ਉੱਥੇ ਭੇਜੇ ਸਿਰਫ ਸ਼ਾਇਰੀ ਕਰਕੇ ਮੁੜ ਆਏ। ਹਰਸਿਮਰਤ ਨੇ ਕਿਹਾ ਕਿ ਅਜੇ ਬਾਰਦਾਨੇ ਦੀ ਵੱਡੀ ਸਮਸਿਆ ਮੂੰਹ ਅੱਡੀ ਖੜੀ ਹੈ ਜਿਸ ਸਬੰਧੀ ਸਮੇਂ 'ਤੇ ਸੂਬਾ ਸਰਕਾਰ ਨੇ ਕੁਝ ਨਹੀਂ ਕੀਤਾ ਜਿਸ ਕਾਰਨ ਪ੍ਰੇਸ਼ਾਨੀ ਕਿਸਾਨ ਨੂੰ ਹੋਵੇਗੀ। 

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਬੇਅਦਬੀ ਮਾਮਲੇ 'ਤੇ ਬੋਲਦਿਆ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡੀ ਇਕੋ ਅਰਦਾਸ ਹੈ ਕਿ ਜਿੰਨਾਂ ਨੇ ਗੁਰੂ ਸਾਹਿਬ 'ਤੇ ਹਮਲੇ ਕੀਤੇ, ਜਿੰਨਾਂ ਨੇ ਕਰਵਾਏ ਅਤੇ ਜਿੰਨਾਂ ਨੇ ਇਸ 'ਤੇ ਸਿਆਸਤ ਕੀਤੀ ਉਹਨਾਂ ਦਾ ਕੱਖ ਨਾ ਰਹੇ। ਉਹਨਾਂ ਕਿਹਾ ਕਿ ਮਾਣਯੋਗ ਹਾਈਕੋਰਟ ਦੀ ਜਜਮੈਂਟ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਵਿਰੋਧੀ ਪਾਰਟੀਆਂ ਬੇਅਦਬੀ ਮਾਮਲੇ 'ਚ ਸਿਆਸਤ ਕਰਕੇ ਇਕ ਪਾਰਟੀ ਤੇ ਇਕ ਪਰਿਵਾਰ ਨੂੰ ਸਿਰਫ ਨਿਸ਼ਾਨਾ ਬਣਾ ਰਹੀਆਂ ਸਨ। ਉਹਨਾਂ ਨੂੰ ਬੇਅਦਬੀ ਦਾ ਕੋਈ ਦੁੱਖ ਨਹੀ ਸੀ। ਹਰਸਿਮਰਤ ਨੇ ਕਿਹਾ ਕਿ ਮਾਣਯੋਗ ਅਦਾਲਤ ਦੇ ਫੈਸਲੇ ਉਪਰੰਤ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦਿੱਤਾ ਪਰ ਕੈਪਟਨ ਅਮਰਿੰਦਰ ਸਿੰਘ ਉਸ ਅਸਤੀਫੇ ਨੂੰ ਮੰਨਣ ਨੂੰ ਤਿਆਰ ਨਹੀਂ ਇਸ ਤੋਂ ਵੱਡੀ ਮਿਲੀਭੁਗਤ ਕਿੱਥੇ ਸਾਬਤ ਹੋਵੇਗੀਂ। ਉਹਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੀ ਮੂੰਹ ਦੀ ਖਾਣੀ ਪਵੇਗੀ। 


Bharat Thapa

Content Editor

Related News