''ਸਿੱਧੂ'' ਬਾਰੇ ਮੀਡੀਆ ਸਾਹਮਣੇ ਖੁੱਲ੍ਹ ਕੇ ਬੋਲੇ ''ਕੈਪਟਨ'', ਪਿਘਲਣ ਲੱਗੀ ਰਿਸ਼ਤੇ ''ਤੇ ਜੰਮੀ ਬਰਫ਼

10/26/2020 9:23:31 AM

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਰਿਸ਼ਤੇ ਕਈ ਕਰਵਟਾਂ ਲੈ ਰਹੇ ਹਨ। ਪਹਿਲਾਂ ਜਿੱਥੇ ਸਿੱਧੂ ਦੀ ਗੱਲ ਆਉਣ ’ਤੇ ਮੁੱਖ ਮੰਤਰੀ ਤਿੱਖੀ ਪ੍ਰਤੀਕਿਰਿਆ ਦਿੰਦੇ ਸਨ, ਉੱਥੇ ਹੀ ਹੁਣ ਸਿੱਧੂ ਦੀ ਗੱਲ ਆਉਣ ’ਤੇ ਕੈਪਟਨ ਦੀ ਭਾਸ਼ਾ ਬੇਹੱਦ ਨਰਮ ਹੋ ਗਈ ਹੈ। ਪਟਿਆਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਕਿ ਪੰਜਾਬ ਕਾਂਗਰਸ 'ਚ ਨਵਜੋਤ ਸਿੱਧੂ ਨੂੰ ਦਰਕਿਨਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਕੌਣ ਕਹਿੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਰਕਿਨਾਰ ਕੀਤੇ ਗਏ ਹਨ?’

ਇਹ ਵੀ ਪੜ੍ਹੋ : ਕੇਂਦਰ ਨੇ ਰੋਕੀਆਂ ਪੰਜਾਬ ਦੀਆਂ 'ਮਾਲ ਗੱਡੀਆਂ', ਕਿਸਾਨਾਂ ਵੱਲੋਂ ਸਖ਼ਤ ਨਿਖੇਧੀ

ਸਿੱਧੂ ਪ੍ਰਤੀ ਮੁੱਖ ਮੰਤਰੀ ਦਾ ਬਦਲਿਆ ਮਿਜਾਜ਼ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਰਿਸ਼ਤਿਆਂ ’ਤੇ ਜੰਮੀ ਬਰਫ਼ ਹੌਲੀ-ਹੌਲੀ ਪਿਘਲ ਰਹੀ ਹੈ। ਇਸ ਤੋਂ ਬਾਅਦ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕਿ ਸਿੱਧੂ ਅਤੇ ਕੈਪਟਨ ਵਿਚਕਾਰ ਦੂਰੀਆਂ ਘਟਣ ਲੱਗੀਆਂ ਹਨ। ਜਦੋਂ ਤੋਂ ਨਵਜੋਤ ਸਿੱਧੂ ਨੇ ਵਿਧਾਨ ਸਭਾ 'ਚ ਕਾਂਗਰਸ ਸਰਕਾਰ ਵਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪਾਸ ਮਤਿਆਂ ਦੀ ਤਾਰੀਫ਼ ਕੀਤੀ ਹੈ, ਉਦੋਂ ਤੋਂ ਕੈਪਟਨ ਦਾ ਸਿੱਧੂ ਪ੍ਰਤੀ ਰਵੱਈਆ ਨਰਮ ਹੋ ਗਿਆ ਹੈ।

ਇਹ ਵੀ ਪੜ੍ਹੋ : ਕੈਪਟਨ ਦੀ ਰੈਲੀ 'ਚ ਸ਼ਾਮਲ ਕਾਂਗਰਸੀਆਂ ਨੇ ਚਲਾਈ ਗੋਲੀ, ਮਚੀ ਹਫੜਾ-ਦਫੜੀ

ਹੁਣ ਪੱਕੇ ਤੌਰ 'ਤੇ ਮੰਨਿਆ ਜਾ ਰਿਹਾ ਹੈ ਕਿ ਦੋਹਾਂ ਵਿਚਕਾਰ ਨਜ਼ਦੀਕੀਆਂ ਵਧੀਆਂ ਹਨ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਸਿੱਧੂ ਦੀ ਕੈਬਨਿਟ 'ਚ ਵਾਪਸੀ ਦੇ ਆਸਾਰ ਬਣ ਰਹੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਭੇਜੇ ਜਾਣ ਸਬੰਧੀ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਏਜੰਸੀ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਸੰਮਨ ਭੇਜੇ ਗਏ ਹਨ। ਅਕਾਲੀਆਂ ਵੱਲੋਂ ਉਨ੍ਹਾਂ ’ਤੇ ਖੇਤੀਬਾੜੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਗੰਢਤੁੱਪ ਕਰਨ ਦੇ ਇਲਜ਼ਾਮਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੌਣ ਕਿਸ ਦੇ ਨਾਲ ਮਿਲਿਆ ਹੋਇਆ ਹੈ।

ਇਹ ਵੀ ਪੜ੍ਹੋ : ਚਾਲੂ ਹੋਣ ਦੇ 24 ਘੰਟਿਆਂ 'ਚ ਹੀ ਬੰਦ ਹੋਏ 'ਥਰਮਲ ਪਲਾਂਟ', ਕਿਸਾਨਾਂ ਨੇ ਧਰਨਾ ਦੇ ਕੇ ਬੰਦ ਕੀਤੀ ਸਪਲਾਈ

ਉਨ੍ਹਾਂ ਅੱਗੇ ਕਿਹਾ ਕਿ ਇਹ ਅਕਾਲੀ ਹੀ ਹਨ, ਜੋ ਕਿ ਭਾਜਪਾ ਨਾਲ ਰਲੇ ਹੋਏ ਹਨ, ਜਿਨ੍ਹਾਂ ਨੇ ਦਬਾਅ ਹੇਠ ਐੱਨ. ਡੀ. ਏ. ਦਾ ਸਾਥ ਛੱਡਿਆ ਪਰ ਹਾਲੇ ਵੀ ਇਕੱਠੇ ਕੰਮ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰਸਿਮਰਤ ਬਾਦਲ ਕਿਸਾਨ ਵਿਰੋਧੀ ਆਰਡੀਨੈਂਸ ਲਿਆਉਣ 'ਚ ਸ਼ਾਮਲ ਸੀ ਅਤੇ ਕੇਂਦਰ ਸਰਕਾਰ ਵਲੋਂ ਜਦੋਂ ਇਨ੍ਹਾਂ ਨੂੰ ਕੇਂਦਰੀ ਕੈਬਨਿਟ 'ਚ ਪਾਸ ਕੀਤਾ ਗਿਆ, ਉਦੋਂ ਹਰਸਿਮਰਤ ਕੈਬਨਿਟ ਮੰਤਰੀ ਵਜੋਂ ਹਾਜ਼ਰ ਸੀ। ਉਨ੍ਹਾਂ ਹੋਰ ਦੱਸਿਆ ਕਿ ਅਕਾਲੀਆਂ ਨੇ ਕੀ ਕੀਤਾ? 


 


Babita

Content Editor

Related News