ਕੈਪਟਨ ਦੀ ਹਰੀ ਝੰਡੀ ਤੋਂ ਬਾਅਦ ਸੰਸਦ ਮੈਂਬਰ ਚੌਧਰੀ ਨੇ ਸ਼ੁਰੂ ਕੀਤੀ ਚੋਣ ਮੁਹਿੰਮ

Monday, Mar 25, 2019 - 10:07 AM (IST)

ਕੈਪਟਨ ਦੀ ਹਰੀ ਝੰਡੀ ਤੋਂ ਬਾਅਦ ਸੰਸਦ ਮੈਂਬਰ ਚੌਧਰੀ ਨੇ ਸ਼ੁਰੂ ਕੀਤੀ ਚੋਣ ਮੁਹਿੰਮ

ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਆਪਣੀ ਚੋਣ ਮੁਹਿੰਮ ਸ਼ੁਰ ਕਰ ਦਿੱਤੀ ਹੈ। ਹੋਲੀ ਤੋਂ ਇਕ ਦਿਨ ਪਹਿਲਾਂ ਚੰਡੀਗੜ੍ਹ 'ਚ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਮਿਲੇ। ਇਸ ਮੌਕੇ ਉਨ੍ਹਾਂ ਨੇ ਭਾਜਪਾ ਵਲੋਂ ਕਥਿਤ ਚਲਾਏ ਜਾਂਦੇ ਚੈਨਲ ਦੇ ਜਾਅਲੀ ਸਟਿੰਗ ਆਪ੍ਰੇਸ਼ਨ ਤੋਂ ਸੰਸਦ ਚੌਧਰੀ ਨੂੰ ਬੇਫਿਕਰ ਹੋ ਕੇ ਆਪਣੀਆਂ ਚੋਣ ਤਿਆਰੀਆਂ ਸ਼ੁਰੂ ਕਰਨ ਨੂੰ ਕਿਹਾ ਸੀ। ਮੁੱਖ ਮੰਤਰੀ ਨੇ ਸ਼੍ਰੀ ਚੌਧਰੀ ਨੂੰ ਸਮਾਂ ਗਵਾਏ ਬਿਨਾਂ ਸਾਰੇ ਵਿਧਾਨ ਸਭਾ ਹਲਕਿਆਂ 'ਚ ਜਾਣ ਲਈ ਕਿਹਾ ਸੀ।

ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵਲੋਂ ਉਮੀਦਵਾਰ ਦਾ ਐਲਾਨ ਅਪ੍ਰੈਲ ਦੇ ਦੂਜੇ ਹਫਤੇ 'ਚ ਹੀ ਕੀਤਾ ਜਾਣਾ ਹੈ ਪਰ ਚੌਧਰੀ ਸੰਤੋਖ ਸਿੰਘ ਨੇ ਆਪਣੀ ਚੋਣ ਮੁਹਿੰਮ ਹੋਲੀ ਵਾਲੇ ਦਿਨ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਜਲੰਧਰ ਜ਼ਿਲੇ ਨਾਲ ਸਬੰਧ ਰੱਖਦੇ ਕਾਂਗਰਸੀ ਵਿਧਾਇਕਾਂ ਨਾਲ ਬੈਠਕਾਂ ਕੀਤੀਆਂ ਹਨ। ਉਹ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ (ਜਲੰਧਰ ਕੇਂਦਰੀ), ਪਰਗਟ ਸਿੰਘ (ਜਲੰਧਰ ਕੈਂਟ), ਬਾਵਾ ਹੈਨਰੀ (ਜਲੰਧਰ ਉੱਤਰੀ), ਚੌਧਰੀ ਸੁਰਿੰਦਰ ਸਿੰਘ (ਕਰਤਾਰਪੁਰ), ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (ਸ਼ਾਹਕੋਟ), ਵਿਕਰਮਜੀਤ ਸਿੰਘ ਚੌਧਰੀ (ਫਿਲੌਰ), ਮੇਅਰ ਜਗਦੀਸ਼ ਰਾਜਾ ਸਮੇਤ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਲੰਚ ਤੇ ਡਿਨਰ 'ਤੇ ਪਿਛਲੇ 2 ਦਿਨਾਂ 'ਚ ਬੈਠਕਾਂ ਕਰ ਕੇ ਪਾਰਟੀ ਦੀ ਰਣਨੀਤੀ ਨੂੰ ਆਖਰੀ ਰੂਪ ਦੇ ਚੁੱਕੇ ਹਨ, ਜਿਸ 'ਚ ਫੈਸਲਾ ਲਿਆ ਗਿਆ ਹੈ ਕਿ ਅਕਾਲੀ-ਭਾਜਪਾ ਗਠਜੋੜ 'ਤੇ ਆਉਣ ਵਾਲੇ ਦਿਨਾਂ 'ਚ ਜ਼ੋਰਦਾਰ ਚੋਣ ਤੇ ਸਿਆਸੀ ਹਮਲਾ ਬੋਲਿਆ ਜਾਵੇਗਾ। ਚੌਧਰੀ ਸੰਤੋਖ ਸਿੰਘ ਨੇ ਅੱਜ ਵੀ ਦਿਨ ਭਰ ਵੱਖ-ਵੱਖ ਇਲਾਕਿਆਂ 'ਚ ਜਾ ਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਬੈਠਕਾਂ ਕੀਤੀਆਂ। ਆਦਮਪੁਰ ਤੇ ਜਲੰਧਰ ਵੈਸਟ ਦੇ ਕਾਂਗਰਸੀ ਕੌਂਸਲਰ ਤੇ ਸੀਨੀਅਰ ਨੇਤਾਵਾਂ ਨਾਲ ਵੀ ਸੰਸਦ ਮੈਂਬਰ ਚੌਧਰੀ ਸੰਪਰਕ ਸਾਧਣ 'ਚ ਜੁਟ ਗਏ ਹਨ।


author

rajwinder kaur

Content Editor

Related News