ਕੈਪਟਨ ਅਮਰਿੰਦਰ ਸਿੰਘ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਗਾਯੋਗ - ਉਧੋਕੇ

Monday, Jan 08, 2018 - 03:42 PM (IST)

ਕੈਪਟਨ ਅਮਰਿੰਦਰ ਸਿੰਘ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਗਾਯੋਗ - ਉਧੋਕੇ

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਤੇ ਲੋਕਾਂ ਦੇ ਹਿੱਤਾਂ ਲਈ ਅਹਿਮ ਕਾਰਜ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋ ਲੋਕ ਹਿੱਤਾਂ ਲਈ ਲਏ ਜਾ ਰਹੇ ਫੈਸਲੇ ਤੇ ਕੀਤੇ ਜਾ ਰਹੇ ਉਸਾਰੂ ਕੰੰਮ ਸ਼ਲਾਗਾਯੋਗ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾਂ ਪ੍ਰਧਾਨ ਸੁਖਬੀਰ ਸਿੰਘ ਉਧੋਕੇ, ਵਰਿੰਦਰਬੀਰ ਸਿੰਘ ਗਿੱਲ ਕਾਜੀਚੱਕ ਅਤੇ ਸਰਬਜੀਤ ਸਿੰਘ ਡਲੀਰੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਥੋੜ੍ਹੇ ਸਮੇਂ ਦੇ ਕਾਰਜਕਾਲ 'ਚੋਂ ਕਿਸਾਨਾਂ ਦੀਆ ਦੋਵੇਂ ਫਸਲਾ ਸਮੇਂ ਸਿਰ ਬਿਨ੍ਹਾਂ ਕਿਸੇ ਖੱਜਲ-ਖੁਆਰੀ ਦੇ ਚੰਗੇ ਭਾਅ ਦੇ ਕੇ ਚੁੱਕਣਾ, ਕਿਸਾਨਾਂ ਦੇ ਦੋ-ਦੋ ਲੱਖ ਦੇ ਕਰਜ਼ੇ ਮੁਆਫ ਕਰਨ ਦੀ ਅਰੰਭੀ ਪ੍ਰਕਿਰਿਆਂ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਸ਼ਲਾਗਾਯੋਗ ਕਦਮ ਹੈ। ਉਨ੍ਹਾ ਕਿਹਾ ਕਿ ਪੰਜਾਬ 'ਚ ਕਾਂਗਰਸ ਦੀਆਂ ਸਰਕਾਰਾਂ ਸਮੇਂ ਹੀ ਸੂਬੇ ਦਾ ਵਿਕਾਸ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋ ਕਿਸਾਨਾਂ ਨੂੰ ਸਧਾਰਨ ਲਈ ਕੀਤੇ ਜਾ ਰਹੇ ਉਪਰਾਲੇ ਕਿਸਾਨਾਂ ਦੇ ਹੱਕਾ ਤੇ ਹਿੱਤਾ 'ਚ ਹਨ। ਪ੍ਰਧਾਨ 
ਸੁਖਬੀਰ ਸਿੰਘ ਤੇ ਵਰਿੰਦਰਬੀਰ ਸਿੰਘ ਗਿੱਲ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਤਨ ਮਨ ਨਾਲ ਲੋਕ ਸੇਵਾ 'ਚ ਜੁੱਟੇ ਹੋਏ ਹਨ ਤੇ ਹਲਕਾ ਖੇਮਕਰਨ ਵਾਸੀਆਂ ਦੇ ਦੁੱਖ ਸੁੱਖ 'ਚ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਭੁੱਲਰ ਦੇ ਯਤਨਾਂ ਸਦਕਾ ਹਲਕਾ ਖੇਮਕਰਨ 'ਚ ਕਾਂਗਰਸ ਪਾਰਟੀ ਦੀ ਪੂਰੀ ਚੜ੍ਹਤ ਹੈ ਤੇ ਸਮੁੱਚੇ ਕਾਂਗਰਸੀ ਵਰਕਰ ਵਿਧਾਇਕ ਭੁੱਲਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਲਈ ਕੰਮ ਕਰਨ ਲਈ ਪੂਰੀ ਤਰਾ ਵਚਨਬੱਧ ਹਨ।


Related News