ਰਾਜਧਾਨੀ ਖੇਤਰ ਸੋਧ ਬਿੱਲ ਲੋਕਤੰਤਰਿਕ ਕਾਰਜਪ੍ਰਣਾਲੀ ਦੇ ਅਨੁਕੂਲ ਨਹੀਂ : ਡਾ. ਚੀਮਾ
Wednesday, Mar 24, 2021 - 12:49 AM (IST)
ਚੰਡੀਗੜ੍ਹ, (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਨੂੰ ਕਿਹਾ ਕਿ ਲੋਕਸਭਾ ਵਿਚ ਰਾਸ਼ਟਰੀ ਰਾਜਧਾਨੀ ਖੇਤਰ (ਸੋਧ) ਬਿੱਲ 2021 ਦਾ ਪਾਸ ਹੋਣਾ, ਲੋਕਤੰਤਰਿਕ ਕਾਰਜਪ੍ਰਣਾਲੀ ਦੇ ਅਨੁਕੂਲ ਨਹੀਂ ਹੈ। ਕੇਂਦਰ ਨਾਲ ਇਸ ਦੀ ਸਮੀਖਿਆ ਕਰਨੀ ਚਾਹੀਦੀ ਹੈ। ਅਕਾਲੀ ਦਲ ਨੇ ਐਲਾਨ ਕੀਤਾ ਕਿ ਜਦੋਂ ਇਸ ਨੂੰ ਰਾਜ ਸਭਾ ਵਿਚ ਪੇਸ਼ ਕੀਤਾ ਜਾਵੇਗਾ ਤਾਂ ਉਹ ਇਸ ਦਾ ਵਿਰੋਧ ਜਾਰੀ ਰੱਖਣਗੇ।
ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਿੱਲ ਵਿਚ ਲੋਕਤੰਤਰਿਕ ਤਰੀਕੇ ਨਾਲ ਚੁਣੀ ਗਈ ਸਰਕਾਰ ਨੂੰ ਕੇਂਦਰ ਸਰਕਾਰ ਦੀਆਂ ਚੁਨਿੰਦਾ ਨਿਯੁਕਤੀਆਂ ਦੇ ਤਹਿਤ ਲਿਆਉਣ ਦੀ ਮੰਗ ਕੀਤੀ ਗਈ ਹੈ। ਇਹ ਸੰਵਿਧਾਨ ਦੀ ਸਮੂਹ ਵਿਵਸਥਾ ਦੇ ਖਿਲਾਫ਼ ਹੈ, ਜੋ ਕਿ ਭਾਰਤ ਵਗੇ ਦੇਸ਼ ਲਈ ਚੰਗਾ ਨਹੀ ਹੈ। ਅਕਾਲੀ ਦਲ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਰਾਸ਼ਟਰ ਦੇ ਹਿੱਤ ਵਿਚ ਰਾਜ ਸਭਾ ਵਲੋਂ ਬਿੱਲ ਵਾਪਸ ਲਿਆ ਜਾਵੇ।