ਨੋਟਬੰਦੀ ਵਿਰੁੱਧ ਕਾਂਗਰਸੀਆਂ ਨੇ ਕੱਢਿਆ ਕੈਂਡਲ ਮਾਰਚ

Friday, Nov 10, 2017 - 06:18 AM (IST)

ਨੋਟਬੰਦੀ ਵਿਰੁੱਧ ਕਾਂਗਰਸੀਆਂ ਨੇ ਕੱਢਿਆ ਕੈਂਡਲ ਮਾਰਚ

ਪਟਿਆਲਾ, (ਰਾਜੇਸ਼)- ਮੋਦੀ ਸਰਕਾਰ ਵੱਲੋਂ ਨੋਟਬੰਦੀ ਖਿਲਾਫ ਕਾਂਗਰਸ ਦਾ ਸੰਘਰਸ਼ ਜਾਰੀ ਹੈ। ਨੋਟਬੰਦੀ ਦੌਰਾਨ ਲਾਈਨਾਂ ਵਿਚ ਖੜ੍ਹਣ ਕਰ ਕੇ ਮਰੇ ਲੋਕਾਂ ਦੀ ਯਾਦ ਵਿਚ ਕਾਂਗਰਸ ਪਾਰਟੀ ਨੇ ਕੈਂਡਲ ਮਾਰਚ ਕੱਢ ਕੇ ਜਿਥੇ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ, ਉਥੇ ਹੀ ਨੋਟਬੰਦੀ ਦੇ ਫੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਪਹੁੰਚੇ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਚਨਚੇਤ ਕੀਤੀ ਗਈ ਨੋਟਬੰਦੀ ਤੋਂ ਬਾਅਦ ਦੇਸ਼ ਵਿਚ ਆਰਥਿਕ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਦੌਰਾਨ ਕੁੱਝ ਅਣਸੁਖਾਵੀਆਂ ਘਟਨਾਵਾਂ ਵੀ ਵਾਪਰੀਆਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਦੇਸ਼ ਲਈ ਬਹੁਤ ਹੀ ਮੰਦਭਾਗਾ ਸਾਬਤ ਹੋਇਆ ਹੈ। ਇਸ ਨਾਲ ਦੇਸ਼ ਵਿਚ ਬੇਰੁਜ਼ਗਾਰੀ ਵਧੀ ਹੈ। ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਆਮ ਲੋਕਾਂ ਨੂੰ ਨੋਟਬੰਦੀ ਨੇ ਭਾਰੀ ਆਰਥਿਕ ਨੁਕਸਾਨ ਪਹੁੰਚਾਇਆ ਹੈ। 
ਕਾਂਗਰਸ ਅਰਬਨ ਡਿਵੈਲਪਮੈਂਟ ਦੇ ਸੂਬਾ ਚੇਅਰਮੈਨ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਨੋਟਬੰਦੀ ਦਾ ਫੈਸਲਾ ਕੇਂਦਰ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਲੋਕਾਂ ਦੀ ਲੁੱਟ ਕਰਨ ਵਾਲਾ ਸੀ। ਇਸ ਮੌਕੇ ਸੁਰਿੰਦਰ ਸਿੰਘ ਘੁੰਮਣ, ਮੈਡਮ ਕਿਰਨ ਢਿੱਲੋਂ, ਕੇ. ਕੇ. ਮਲਹੋਤਰਾ, ਅਨਿਲ ਮੰਗਲਾ, ਨਰੇਸ਼ ਦੁੱਗਲ, ਜਿਮਖਾਨਾ ਕਲੱਬ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਕਾਂਗਰਸ ਦੇ ਸਕੱਤਰ ਸੰਤੋਖ ਸਿੰਘ, ਸੁਖਦੇਵ ਮਹਿਤਾ, ਅਤੁਲ ਜੋਸ਼ੀ, ਪਿੰਕੀ ਪੰਡਤ, ਮਿੱਕੀ ਕਪੂਰ, ਬਿੱਲੂ ਬੇਦੀ, ਵਿਜੇ ਕੂਕਾ, ਹਰਵਿੰਦਰ ਨਿੱਪੀ, ਯੋਗਿੰਦਰ ਯੋਗੀ, ਕੇ. ਕੇ. ਸਹਿਗਲ, ਐੱਸ. ਐੱਸ. ਵਾਲੀਆ, ਸ਼ਵਿੰਦਰ ਸਿੰਘ ਚੱਢਾ, ਵਿਨੋਦ ਅਰੋੜਾ ਕਾਲੂ, ਐੱਸ. ਕੇ. ਸ਼ਰਮਾ, ਰਾਜੇਸ਼ ਮੰਡੋਰਾ, ਸੋਨੂੰ ਸੰਗਰ, ਰਾਜਿੰਦਰ ਸ਼ਰਮਾ, ਅਨਿਲ ਮਹਿਤਾ, ਜਸਪਾਲ ਜਿੰਦਲ, ਗੀਤਾ ਜਿੰਦਲ, ਅਸ਼ੀਸ਼ ਨਈਅਰ, ਜਸਵਿੰਦਰ ਜੁਲਕਾਂ, ਹਰੀਸ਼ ਅਗਰਵਾਲ, ਮੈਡਮ ਸੁਰਿੰਦਰ ਸ਼ਰਮਾ, ਮੁਕੇਸ਼ ਧਾਲੀਵਾਲ, ਨੀਲਮ ਭੰਡਾਰੀ, ਰਮਾ ਪੁਰੀ, ਨਿਧੀ ਧਾਲੀਵਾਲ, ਮਨੀਸ਼ਾ ਉੱਪਲ, ਬੰਤ ਕੌਰ, ਕ੍ਰਿਸ਼ਨ ਚੰਦ ਬੁੱਧੂ, ਸੰਦੀਪ ਮਲਹੋਤਰਾ, ਹਰੀਸ਼ ਕਪੂਰ, ਰਾਜੇਸ਼ ਅਗਰਵਾਲ, ਮਨਜੀਵ ਕਾਲੇਕਾ, ਪਵਨ ਡਾਬੀ, ਸਤੀਸ਼ ਕੰਬੋਜ, ਜੋਤੀ ਤਿਵਾੜੀ, ਬਿਮਲਾ ਸ਼ਰਮਾ ਤੇ ਕਾਕਾ ਭਲਵਾਨ ਆਦਿ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਮੌਜੂਦ ਸਨ।


Related News