ਔਰਤਾਂ ਦੀ ਸੁਰੱਖਿਆ ਸਬੰਧੀ ਕੱਢਿਆ ਕੈਂਡਲ ਮਾਰਚ

Saturday, Jan 20, 2018 - 08:00 AM (IST)

ਚੰਡੀਗੜ੍ਹ (ਰਸ਼ਿਮ ਹੰਸ) - ਹਰਿਆਣਾ ਵਿਚ ਔਰਤਾਂ ਦਾ ਸੁਰੱਖਿਅਤ ਨਾ ਹੋਣਾ ਅਤੇ ਉਨ੍ਹਾਂ ਨਾਲ ਵਾਪਰ ਰਹੀਆਂ ਘਟਨਾਵਾਂ ਦੇ ਵਿਰੋਧ ਵਿਚ ਸ਼ੁੱਕਰਵਾਰ ਐੱਨ. ਐੱਸ. ਯੂ. ਆਈ. ਮੈਂਬਰਾਂ ਨੇ ਪੰਜਾਬ ਯੂਨੀਵਰਸਿਟੀ (ਪੀ. ਯੂ.) ਦੇ ਸਟੂਡੈਂਟ ਸੈਂਟਰ ਵਿਚ ਕੈਂਡਲ ਮਾਰਚ ਕੱਢਿਆ। ਇਸ ਦੌਰਾਨ ਹਰਿਆਣਾ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼  ਲਾਇਆ ਕਿ ਸਰਕਾਰ ਵਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਿਸੇ ਤਰ੍ਹਾਂ ਦਾ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਜੁਰਮ ਵਧਦਾ ਜਾ ਰਿਹਾ ਹੈ। ਇਸ ਮੌਕੇ ਐੱਨ. ਐੱਸ. ਯੂ. ਆਈ. ਦੇ ਕਈ ਮੈਂਬਰ ਹਾਜ਼ਰ ਸਨ। (ਸਰਵਣ)


Related News